ਜਲੰਧਰ (ਦਲਜੀਤ ਕਲਸੀ) – ਧੰਨ ਧੰਨ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਡਰੋਲੀ ਕਲਾਂ ਜਲੰਧਰ ਵਿਖੇ ਸੰਗਰਾਂਦ ਦਾ ਦਿਹਾੜਾ 14 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪਹੁੰਚ ਰਹੇ ਹਜੂਰੀ ਰਾਗੀ ਭਾਈ ਤਰਸੇਮ ਸਿੰਘ ਜੀ, ਭਾਈ ਗੁਰਜੀਤ ਸਿੰਘ ਜੀ ਸ਼ਹੀਦ ਬਾਬਾ ਮਤੀ ਸਾਹਿਬ ਜੀ ਗੁਰਦੁਆਰਾ ਸਾਹਿਬ, ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਜੀ ਖਾਲਸਾ ਅਨੰਦਪੁਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕਥਾਵਾਚਕ ਭਾਈ ਰੋਸ਼ਨ ਸਿੰਘ ਜੀ ਮਾਛੀਵਾੜਾ ਸਾਹਿਬ ਵਾਲੇ, ਢਾਡੀ ਜੱਥਾ ਗਿਆਨੀ ਹਰਜਿੰਦਰ ਸਿੰਘ ਜੀ ਫੱਕਰ ਸੁਲਤਾਨਪੁਰ ਲੋਧੀ ਵਾਲੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਇਸ ਪ੍ਰਗਟਾਵਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਅਤੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਕੀਤਾ ਗਿਆ। ਗੁਰੂ ਕਾ ਅਤੁੱਟ ਲੰਗਰ ਵਰਤੇਗਾ ਅਤੇ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ।
