ਸ਼ਕਤੀ ਮੈਡੀਕਲ ਸਟੋਰ ਕਪੂਰ ਪਿੰਡ ਵਲੋਂ ਹੋਲੇ ਮਹੱਲੇ ਆਨੰਦਪੁਰ ਸਾਹਿਬ ਵਿਖੇ ਫਰੀ ਮੈਡੀਕਲ ਕੈਂਪ ਲਗਾਉਣ ਲਈ ਗੱਡੀ ਰਵਾਨਾ।


ਆਦਮਪੁਰ(ਪਰਮਜੀਤ ਸਾਬੀ) ਸਮੂਹ ਸਾਧ ਸੰਗਤ ਅਤੇ ਅੈਨ.ਅਾਰ.ਅਾਈ.ਵੀਰਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਫਰੀ ਮੈਡੀਕਲ ਕੈਂਪ ਲਗਾਉਣ ਲਈ ਗੱਡੀ ਹੋਈ ਰਵਾਨਾ। ਇਸ ਮੌਕੇ ਸ਼ਕਤੀ ਮੈਡੀਕਲ ਸਟੋਰ ਦੇ ਮਾਲਕ ਗੁਰਨਾਮ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੈਡੀਕਲ ਕੈਂਪ ਅੈਨ. ਅਾਰ.ਅਾਈ.ਵੀਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਹੈ। ੳੁਨਾਂ ਦੱਸਿਆ ਕਿ ਇਸ ਮੈਡੀਕਲ ਕੈਂਪ ਵਿੱਚ ਵੱਖ ਵੱਖ ਡਾਕਟਰ ਸੇਵਾ ਨਿਭਾਉਂਦੇ ਹਨ ਜਿਵੇਂ ਕਿ ਡਾ. ਦਲਵਿੰਦਰ ਸਿੰਘ ਬੁਢਿਅਾਣਾ, ਹਰਭਜਨ ਸਿੰਘ ਭਿੰਦਾ ਮਹੱਦੀਪੁਰ, ਗੁਰਨਾਮ ਸਿੰਘ ਅਾਦਿ। ਅੱਗੇ ਡਾ. ਦਲਵਿੰਦਰ ਸਿੰਘ ਬੁਢਿਅਾਣਾ ਨੇ ਦੱਸਿਆ ਕਿ ਇਸ ਵਿੱਚ ਫਸਟ ਏਡ ਤੋਂ ਲੈ ਕੇ ਹੋਰ ਜ਼ਰੂਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top