ਜਲੰਧਰ 11ਅਪ੍ਰੈਲ- ਗੁਰੂ ਘਰ ਦੇ ਦਰਸ਼ਨ ਕਰਾਉਣ ਲਈ ਅੱਜ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵਲੋਂ ਸੰਗਤਾਂ ਨੂੰ ਮਾਛੀਵਾੜਾ ਸਾਹਿਬ ਚਮਕੌਲ ਸਾਹਿਬ (ਫ਼ਤਹਿਗੜ੍ਹ ਸਾਹਿਬ )ਦੇ ਲਈ ਫ੍ਰੀ ਯਾਤਰਾ ਕਰਾਈ ਗਈ!ਜਿਥੇ ਸੰਗਤਾਂ ਨੂੰ ਪ੍ਰਬੰਧਕਾਂ ਵਲੋਂ ਹਰ ਗੁਰੂਘਰ ਦੇ ਦਰਸ਼ਨ ਕਰਾਉਣ ਮੌਕੇ ਉਥੋਂ ਦੇ ਗੁਰ ਇਤਿਹਾਸ ਤੋਂ ਜਾਣੂ ਕਰਾਇਆ ਗਿਆ ਕਿ ਕਿਸ ਤਰਾਂ ਸਾਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਸਰਬੰਸ ਖਾਤਰ ਵਾਰ ਕਿ ਸੁਨਿਹਰੀ ਕੁਰਬਾਨੀ ਵਾਲੇ ਇਤਿਹਾਸ ਦੀ ਸਿਰਜਨਾ ਕੀਤੀ ਸੀ! ਚਾਰੇ ਸਾਹਿਬਜਾਦੇ ਮਾਤਾ ਗੁਜਰ ਕੌਰ ਵਲੋਂ ਕੌਮ ਨਿੱਡਰਤਾ ਲਈ ਇਕ ਚੰਗੀ ਸੋਚ ਨੂੰ ਸਿੱਖ ਕੌਮ ਦੀ ਝੋਲੀ ਵਿੱਚ ਪਾ ਕਿ ਗੁਰਸਿੱਖ ਦੇ ਜੀਵਨ ਤੇ ਕਿਰਦਾਰ ਨੂੰ ਪੂਰੇ ਸੰਸਾਰ ਚ ਪੇਸ ਕੀਤਾ ਹੈ!ਇਸ ਸਬੰਧੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਹਰ ਸਾਲ ਸੰਗਤਾਂ ਹੋਲੇ ਮੁਹੱਲੇ ਤੇ ਲੰਮਾ ਪਿੰਡ ਹਾਈਵੇ ਤੇ ਹੱਫਤਾ ਫਰ ਲੰਗਰਾਂ ਦੀ ਸੇਵਾ ਕਰਨ ਵਾਲੀ ਸੰਗਤਾਂ ਨੂੰ ਦਰਸ਼ਨ ਕਰਾਏ ਜਾਦੇ ਹਨ! ਜਿਸ ਕਾਰਜ ਦੇ ਕਰੀਬ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਜੀਵਨ ਸਫਲਾ ਕੀਤਾ!ਇਸ ਮੌਕੇ ਉਹਨਾਂ ਨਾਲ ਅਕਾਸ਼ਦੀਪ ਸਿੰਘ,ਦਲਜੀਤ ਸਿੰਘ,ਸੁਰਿੰਦਰ ਸਿੰਘ ਰਾਜ, ਫੁੱਮਣ ਸਿੰਘ, ਲਾਲ ਚੰਦ, ਮਹਿੰਦਰ ਸਿੰਘ, ਤਲਵਿੰਦਰ ਸਿੰਘ ਬੇਦੀ,ਪ੍ਰਦੀਪ ਸਿੰਘ, ਕੁਲਦੀਪ ਸਿੰਘ ਸੋਨੂੰ, ਤ੍ਰਿਪਤਜੋਤ ਸਿੰਘ ਯੋਧਾ, ਬੀਬੀ ਜਸਵੀਰ ਕੌਰ ਸਿੱਧੂ, ਸਲਵਿੰਦਰ ਕੌਰ, ਬੀਬੀ ਮਹਿੰਦਰ ਕੌਰ, ਕੁਲਦੀਪ ਕੌਰ, ਅਸ਼ਮੀਤਪਾਲ ਸਿੰਘ ਲੰਮਾ ਪਿੰਡ ਕ੍ਰਿਸ਼ਨਾ ਉਪਕਾਰ ਨਗਰ
