ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲ ਜਿਲ੍ਹਾ ਜਲੰਧਰ ਦੀ ਹੋਈ ਮੀਟਿੰਗ – ਸਮੂਹ ਮੈਂਬਰਾਂ ਅਤੇ ਮੁੱਖ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵੱਲੋਂ ਅਵਤਾਰ ਸਿੰਘ ਕਾਨੂੰਗੋ (ਕਨੈਡਾ ਕੈਲਗਰੀ)

ਜਲੰਧਰ ਮਕਸੂਦਾ(ਦਲਜੀਤ ਸਿੰਘ ਕਲਸੀ)- ਦੀ ਵਰਕਿੰਗ ਰਿਪੋਰਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਯੂਨਿਟ ਜਲੰਧਰ ਦੀ ਇੱਕ ਵਿਸ਼ੇਸ਼ ਮੀਟਿੰਗ ਜਲੰਧਰ ਦੇ ਸਰਪ੍ਰਸਤ ਕਰਮਵੀਰ ਸਿੰਘ ਅਤੇ ਪ੍ਰਧਾਨ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਜਲੰਧਰ ਦੇ ਪੀਏਪੀ ਚੌਂਕ ਵਿਖੇ ਸਥਿਤ ਰੈਸਟੋਰੈਂਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੱਲ ਜੰਮੂ ਕਸ਼ਮੀਰ ਵਿੱਚ ਜੋ ਹਾਦਸਾ ਹੋਇਆ। ਉਸ ਲਈ ਸਾਰੇ ਪੱਤਰਕਾਰਾਂ ਨੇ ਦੋ ਮਿੰਟ ਦਾ ਮੌਨ ਰੱਖਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਅਤੇ ਪੰਜਾਬ ਜਨਰਲ ਸੈਕਟਰੀ ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਜਲੰਧਰ ਤੋਂ ਕਈ ਹੋਰ ਪੱਤਰਕਾਰ ਸਾਹਿਬਾਨ ਪਹੁੰਚੇ। ਇਸ ਮੌਕੇ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਐਸੋਸੀਏਸ਼ਨ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੱਤਰਕਾਰ ਸਾਹਿਬਾਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਬਹੁਤ ਜਲਦ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ) ਪੰਜਾਬ ਇੰਡੀਆ ਵੱਲੋਂ ਜਲੰਧਰ ਵਿਖੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆ ਦੇ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਐਸੋਸੀਏਸ਼ਨ ਨਾਲ ਜੁੜਨ ਵਾਲੇ ਨਵੇਂ ਪੱਤਰਕਾਰਾਂ ਲਈ ਹਰ ਮਹੀਨੇ ਆਨਲਾਈਨ ਕਲਾਸ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਸੀਨੀਅਰ ਪੱਤਰਕਾਰ ਸਾਹਿਬਾਨ ਨਵੇਂ ਆਏ ਪੱਤਰਕਾਰ ਸਾਹਿਬਾਨਾਂ ਨੂੰ ਪੱਤਰਕਾਰੀ ਸਬੰਧੀ ਬਰੀਕੀਆਂ ਤੇ ਚਾਨਣਾ ਪਾਉਣਗੇ ਅਤੇ ਪੱਤਰਕਾਰੀ ਸਬੰਧੀ ਮੁਕੰਮਲ ਜਾਣਕਾਰੀ ਨਵੇਂ ਜੁੜੇ ਪੱਤਰਕਾਰ ਸਾਹਿਬਾਨਾਂ ਨੂੰ ਦੇਣਗੇ ਤਾਂ ਜੋ ਉਹ ਇਸ ਫੀਲਡ ਵਿੱਚ ਵਧੀਆ ਕਾਰਗੁਜ਼ਾਰੀ ਕਰ ਸਕਣ। ਅਖੀਰ ਇਸ ਮੌਕੇ ਸਮੂਹ ਅਹੁਦੇਦਾਰਾਂ ਵੱਲੋਂ ਸਮੂਹ ਮੈਂਬਰ ਸਾਹਿਬਾਨ ਨੂੰ ਐਸੋਸੀਏਸ਼ਨ ਦੇ ਆਈ ਕਾਰਡ ਤਕਸੀਮ ਕੀਤੇ ਗਏ। ਇਸ ਮੌਕੇ ਜਸਵੀਰ ਸਿੰਘ ਸੋਢੀ, ਬਲਬੀਰ ਕਰਮ, ਦਲਜੀਤ ਸਿੰਘ ਕਲਸੀ, ਕੁਲਦੀਪ ਲੇਸੜੀਵਾਲ ,ਸਦਾਨੰਦ ਸਾਬੀ, ਹਰਜਿੰਦਰ ਧੋਗੜੀ, ਰਣਜੀਤ ਸਿੰਘ ਬੈਂਸ, ਸੰਦੀਪ ਸਰੋਆ, ਧਰਮਿੰਦਰ ਕੁਮਾਰ, ਦਵਿੰਦਰ ਕੁਮਾਰ, ਪਰਦੀਪ ਸਿੰਘ ਜੋਹਲ, ਮਨਪ੍ਰੀਤ ਸਿੰਘ, ਤਰਨਜੀਤ ਸਿੰਘ ਲੱਕੀ, ਅਰੁਣ ਚੋਪੜਾ, ਸੁਰਜੀਤ ਪਾਲ, ਆਦਿ ਮੌਜੂਦ ਸਨ ਮੀਟਿੰਗ ਦੇ ਅੰਤ ਵਿੱਚ ਜਲੰਧਰ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ ਵੱਲੋਂ ਸਾਰੇ ਆਏ ਹੋਏ ਪੱਤਰਕਾਰਾਂ ਦਾ ਦਿਲੋਂ ਧੰਨਵਾਦ ਕੀਤਾ।

Leave a Comment

Your email address will not be published. Required fields are marked *

Scroll to Top