ਪੰਜਾਬ ਦੀ 10 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਯੋਜਨਾ ਇਕ ਇਨਕਲਾਬੀ ਕਦਮ : ਅਮ੍ਰਿਤਪਾਲ ਸਿੰਘ

ਜਲੰਧਰ: ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਸਾਰੇ ਨਾਗਰਿਕਾਂ ਲਈ 10 ਲੱਖ ਰੁਪਏ ਤੱਕ ਦੀ ਹੈਲਥ ਇੰਸ਼ੋਰੈਂਸ ਪ੍ਰਦਾਨ ਕਰਨ ਦੇ ਫੈਸਲੇ ਨੂੰ ਰਾਜ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਕ ਇਨਕਲਾਬੀ ਕਦਮ ਦੱਸਿਆ ਹੈ।

ਇੱਕ ਬਿਆਨ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਇਹ ਇਤਿਹਾਸਿਕ ਯੋਜਨਾ ਇਹ ਯਕੀਨੀ ਬਣਾਏਗੀ ਕਿ ਕੋਈ ਵੀ ਨਾਗਰਿਕ ਵਿੱਤੀ ਮਜਬੂਰੀਆਂ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ, ਕਿਉਂਕਿ ਇਹ ਵੱਡੀ ਹੈਲਥ ਕਵਰੇਜ ਹਰ ਵਿਅਕਤੀ ਲਈ ਉੱਚ ਦਰਜੇ ਦੀ ਸਿਹਤ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲ ਪੰਜਾਬ ਸਰਕਾਰ ਦੀ ਲੋਕ ਕਲਿਆਣ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਅਪਗਰੇਡ ਕਰਨ ਲਈ ਕਈ ਅਹਿਮ ਯੋਜਨਾਵਾਂ ਪਹਿਲਾਂ ਹੀ ਲਾਗੂ ਹੋ ਚੁੱਕੀਆਂ ਹਨ ਅਤੇ ਹੁਣ ਇਹ ਹੈਲਥ ਇੰਸ਼ੋਰੈਂਸ ਕਵਰੇਜ ਪੰਜਾਬ ਲਈ ਸਿਹਤ ਖੇਤਰ ਵਿੱਚ ਇੱਕ ਹੋਰ ਕਾਮਯਾਬੀ ਦੀ ਕਹਾਣੀ ਲਿਖੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਵੱਡੀ ਗਿਣਤੀ ਵਿੱਚ ਲੋਕ ਹਸਪਤਾਲਾਂ ਵਿੱਚ ਚੰਗਾ ਇਲਾਜ ਲੈ ਸਕਣਗੇ, ਜੋ ਪਹਿਲਾਂ ਵਿੱਤੀ ਮਸ਼ਕਲਾਂ ਕਾਰਨ ਉਨ੍ਹਾਂ ਦੀ ਪਹੁੰਚ ਤੋਂ ਦੂਰ ਸਨ।

ਚੇਅਰਮੈਨ ਨੇ ਜ਼ੋਰ ਦਿੱਤਾ ਕਿ ਇਹ ਫੈਸਲਾ ਇੱਕ ਸਿਹਤਮੰਦ ਪੰਜਾਬ ਦੀ ਨੀਂਹ ਰੱਖੇਗਾ ਅਤੇ ਆਮ ਨਾਗਰਿਕਾਂ ਉੱਤੇ ਇਲਾਜ ਦੇ ਖਰਚੇ ਦੇ ਭਾਰ ਨੂੰ ਘਟਾਏਗਾ।
——-

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top