ਬਰੈਂਪਟਨ, ਕੈਨੇਡਾ ਵਿੱਚ ਡਾ. ਅਮਰਜੀਤ ਕੌਂਕੇ ਦਾ ਵਿਸ਼ੇਸ਼ ਸਨਮਾਨ

ਜਲੰਧਰ (ਪਰਮਜੀਤ ਸਾਬੀ) – ਅੱਜ ਵਿਸ਼ਵ ਪੰਜਾਬੀ ਸਭਾ, ਕਨੇਡਾ ਦੇ ਪ੍ਰਧਾਨ ਸਰਦਾਰ ਦਲਵੀਰ ਸਿੰਘ ਕਥੂਰੀਆ ਵੱਲੋਂ ਪਟਿਆਲਾ, ਪੰਜਾਬ ਤੋਂ ਆਏ ਡਾ. ਅਮਰਜੀਤ ਕੌਂਕੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿੱਚ ਉਹਨਾਂ ਨੂੰ ਇੱਕ ਮੁਮੈਂਟੋ ਅਤੇ ਦੁਸ਼ਾਲੇ ਦੇ ਨਾਲ ਸੁਸ਼ੋਭਿਤ ਕੀਤਾ ਗਿਆ। ਅਮਰਜੀਤ ਕੌਂਕੇ ਪੰਜਾਬੀ ਸਾਹਿਤ ਦੇ ਵਿੱਚ ਇੱਕ ਉਘਾ ਨਾਮ ਹੈ ਜਿਨ੍ਹਾਂ ਦੀਆਂ ਪੰਜਾਬੀ ਵਿੱਚ ਸੱਤ ਪੁਸਤਕਾਂ, ਹਿੰਦੀ ਵਿੱਚ ਛੇ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ  ਹਨ ਅਤੇ ਉਨ੍ਹਾਂ ਨੇ 40 ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਕੀਤਾ ਹੈ। ਉਹ ਇੱਕ ਪੰਜਾਬੀ ਮੈਗਜ਼ੀਨ “ਪ੍ਰਤਿਮਾਨ” ਦਾ 22 ਸਾਲਾਂ ਤੋਂ ਲਗਾਤਾਰ ਸੰਪਾਦਨ ਕਰ ਰਹੇ ਹਨ।

ਪਿਛਲੇ ਦਿਨਾਂ ਵਿੱਚ ਆਈ ਉਨ੍ਹਾਂ ਦੀ ਕਾਵਿ ਪੁਸਤਕ “ਇਸ ਧਰਤੀ ‘ਤੇ ਰਹਿੰਦਿਆਂ” ਪੰਜਾਬੀ ਸਾਹਿਤਕ ਹਲਕਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਚਰਚਾ ਦੇ ਵਿੱਚ ਹੈ। ਉਨ੍ਹਾਂ ਨੇ ਕਥੂਰੀਆ ਸਾਹਿਬ ਨੂੰ ਆਪਣੀ ਨਵੀਂ ਪੁਸਤਕ ਅਤੇ “ਪ੍ਰਤਿਮਾਨ” ਮੈਗਜ਼ੀਨ ਦੀ ਤਾਜ਼ਾ ਕਾਪੀ ਭੇਟ ਕੀਤੀ। ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਉਹਨਾਂ ਨੇ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਅਤੇ ਸ਼ਾਮ ਨੂੰ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅੱਜ ਉਹਨਾਂ ਨੂੰ ਸਨਮਾਨਿਤ ਕਰਦਿਆਂ ਸਰਦਾਰ ਦਲਵੀਰ ਸਿੰਘ ਕਥੂਰੀਆ, ਪ੍ਰੀਤ ਹੀਰ, ਹਰਜੀਤ ਸਿੰਘ ਮਠਾੜੂ ਅਤੇ ਲਖਵਿੰਦਰ ਲੱਖਾ ਸਲੇਮ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top