ਮਾਨ ਨਾ ਮਾਨ, 2027 ਵਿੱਚ ਪੰਜਾਬ ਦੀ ਜਨਤਾ ਕਰੇਗੀ ਆਪ ਦਾ ਕੰਮ ਤਮਾਮ” – ਇੰਜੀ. ਚੰਦਨ ਰਾਖੇਜਾ

ਜਲੰਧਰ (ਪਰਮਜੀਤ ਸਾਬੀ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਵਿਦੇਸ਼ ਦੌਰਿਆਂ ‘ਤੇ ਕੀਤੀ ਗਈ ਅਪੱਤਜਨਕ ਟਿੱਪਣੀ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਦਾ ਮਾਹੌਲ ਬਣ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਵੀ ਉਨ੍ਹਾਂ ਦੇ ਬਿਆਨ ਨੂੰ ਗੈਰ-ਜਿੰਮੇਵਾਰਾਨਾ ਦੱਸਦੇ ਹੋਏ ਕਿਹਾ ਕਿ ਕਿਸੇ ਰਾਜ ਦੇ ਮੁੱਖ ਮੰਤਰੀ ਵੱਲੋਂ ਅਜਿਹੀ ਭਾਸ਼ਾ ਵਰਤਣਾ ਠੀਕ ਨਹੀਂ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਦੇ ਬ੍ਰਾਜ਼ੀਲ, ਘਾਨਾ, ਟ੍ਰਿਨੀਡਾਡ ਅਤੇ ਟੋਬੈਗੋ, ਅਰਜਨਟੀਨਾ ਅਤੇ ਨਾਮੀਬੀਆ ਦੌਰੇ ‘ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ “ਸਾਡੇ ਪੀਐਮ ਉਹਨਾਂ ਦੇਸ਼ਾਂ ਵਿੱਚ ਜਾ ਰਹੇ ਹਨ ਜਿੱਥੇ ਦੀ ਆਬਾਦੀ 10 ਹਜ਼ਾਰ ਤੋਂ ਵੱਧ ਨਹੀਂ। ਐਨੇ ਲੋਕ ਤਾਂ ਸਾਡੇ ਇੱਥੇ ਜੇਸੀਬੀ ਦੇਖਣ ਖੜੇ ਹੋ ਜਾਂਦੇ ਹਨ।”
ਇਸ ਬਿਆਨ ਦੇ ਵਿਰੋਧ ‘ਚ ਭਾਰਤੀ ਜਨਤਾ ਪਾਰਟੀ ਜਲੰਧਰ ਕੇਂਦਰੀ ਦੇ ਮਹਾਮੰਤਰੀ ਇੰਜੀ. ਚੰਦਨ ਰਾਖੇਜਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਇਸਨੂੰ ਬਹੁਤ ਹੀ ਖੇਦਜਨਕ ਅਤੇ ਓਛੀ ਰਾਜਨੀਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ,”ਕਿਸੇ ਵੀ ਰਾਜ ਦੇ ਮੁੱਖ ਮੰਤਰੀ ਵੱਲੋਂ ਭਾਰਤ ਅਤੇ ਮਿੱਤਰ ਦੇਸ਼ਾਂ ਦੇ ਸੰਬੰਧਾਂ ‘ਤੇ ਇਸ ਤਰ੍ਹਾਂ ਦੀ ਹਲਕੀ ਟਿੱਪਣੀ ਨਿੰਦਾ ਜੋਗ ਹੈ। ਇਹ ਨਾ ਸਿਰਫ਼ ਦੇਸ਼ ਦੀ ਗਰਿਮਾ ਦੇ ਖਿਲਾਫ਼ ਹੈ, ਸਗੋਂ ਭਾਰਤ ਦੀ ਵਿਦੇਸ਼ ਨੀਤੀ ਅਤੇ ਅੰਤਰਰਾਸ਼ਟਰੀ ਛਵੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲੀ ਹੈ। ਭਾਜਪਾ ਦਾ ਕੋਈ ਵੀ ਕਰਿਆਕਰਤਾ ਅਜਿਹੀ ਸਤਹੀਂਹੀਣ ਰਾਜਨੀਤੀ ਨੂੰ ਕਦਾਚਿਤ ਸਵੀਕਾਰ ਨਹੀਂ ਕਰੇਗਾ।”
ਇੰਜੀ. ਚੰਦਨ ਰਾਖੇਜਾ ਨੇ ਆਮ ਆਦਮੀ ਪਾਰਟੀ ਉੱਤੇ ਜਨਹਿੱਤ ਦੇ ਮੁੱਦਿਆਂ ਦੀ ਅਣਦੇਖੀ ਕਰਨ ਅਤੇ ਕੇਵਲ ਲੋਕਾਂ ਦਾ ਧਿਆਨ ਭਟਕਾ ਕੇ “ਕਾਮੇਡੀ-ਨੀਤੀ” ਅਤੇ ਪ੍ਰਚਾਰ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜਨੀਤੀ ਦਾ ਮਜ਼ਾਕ ਬਣਾ ਦਿੱਤਾ ਹੈ ਅਤੇ ਮੁੱਖ ਮੰਤਰੀ ਦੇ ਅਹੁਦੇ ਦੀ ਲਗਾਤਾਰ ਬੇਇੱਜ਼ਤੀ ਕੀਤੀ ਜਾ ਰਹੀ ਹੈ।
ਆਪਣੇ ਬਿਆਨ ‘ਚ ਉਨ੍ਹਾਂ ਨੇ ਸਾਫ਼ ਸ਼ਬਦਾਂ ‘ਚ ਕਿਹਾ “ਮਾਨ ਮੰਨੇ ਜਾਂ ਨਾ ਮੰਨੇ, 2027 ਵਿੱਚ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਠੋਸ ਜਵਾਬ ਦੇਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਦਖਲ ਕਰਕੇ ਇਸ ਵਾਰ ਮੌਕਾ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਲਈ ਭਾਜਪਾ ਨੂੰ ਦਿੱਤਾ ਜਾਵੇਗਾ।”

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top