ਬਰਸਾਤੀ ਮੌਸਮ ਦੇ ਚੱਲਦਿਆ ਨਗਰ ਨਿਗਮ ਦੇ ਸਾਰੇ ਪ੍ਰਬੰਧ ਫੇਲ ਸਾਬਿਤ ਹੋਏ: ਕਾਂਗਰਸ

ਜਲੰਧਰ – ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਜਲੰਧਰ ਵਲੋ ਬਰਸਾਤੀ ਮੌਸਮ ਨੂੰ ਦੇਖਦਿਆ ਕੋਈ ਵੀ ਪ੍ਰਬੰਧ ਨਹੀ ਕੀਤੇ ਗਏ। ਸੀਵਰੇਜ ਬੰਦ ਪਏ ਆ, ਪੀਣ  ਵਾਲਾ ਪਾਣੀ ਗੰਦਾ ਆ ਰਿਹਾ, ਸਟ੍ਰੀਟ ਲਾਇਟਾਂ ਬੰਦ ਪਈਆ, 1-2 ਘੰਟਿਆਂ ਦੀ ਬਰਸਾਤ ਨਾਲ ਸਾਰਾ ਸ਼ਹਿਰ ਪਾਣੀ ਵਿੱਚ ਡੁੱਬ ਜਾਂਦਾ ਆ। ਜਲੰਧਰ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਜੀ ਦੀ ਸਰਕਾਰੀ ਰਿਹਾਇਸ਼ ਦੇ ਕੱਲ੍ਹ ਅੰਦਰ ਪਾਣੀ ਵੜ੍ਹ ਗਿਆ ਤਾਂ ਸ਼ਹਿਰ ਦੇ ਬਾਕੀ ਇਲਾਕਿਆਂ ਦਾ ਕਿ ਹਾਲ ਹੋਵੇਗਾ। ਇਸ ਤੋ ਸਾਫ਼ ਪਤਾ ਚਲਦਾ ਹੈ ਕਿ ਨਗਰ ਨਿਗਮ ਦੇ ਪ੍ਰਬੰਧ ਪੂਰੀ ਤਰਾਂ ਨਾਲ ਫੇਲ ਸਾਬਿਤ ਹੋਏ ਹਨ। ਸ਼ਹਿਰ ਦੀ ਜਨਤਾ ਬਹੁਤ ਤੰਗ ਹੈ। ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਨੂੰ ਸ਼ਹਿਰ ਵਿੱਚ ਇਨਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।  ਨਗਰ ਨਿਗਮ ਦੀ ਕਾਰਜ ਪ੍ਰਣਾਲੀ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ। ਸ਼ਹਿਰ ਦੀਆਂ ਪਾਰਕਾਂ ਦਾ ਮਾੜਾ ਹਾਲ ਹੈ। ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਅਵਤਾਰ ਸਿੰਘ ਜੂਨੀਅਰ ਬਾਬਾ ਹੈਨਰੀ ਵਿਧਾਇਕ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਕਰਨ ਸੁਮਨ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top