ਜਲੰਧਰ, 25 ਅਗਸਤ 2025 ( ਪਰਮਜੀਤ ਸਾਬੀ ) – ਜਲੰਧਰ ਦੇ ਸੀਨੀਅਰ ਕਾਂਗਰਸ ਆਗੂਆਂ ਦੇ ਵਫ਼ਦ ਨੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਹਿੰਸਾ ਤੇ ਧੋਖੇਬਾਜ਼ੀ ਨਾਲ ਜਿੱਤ ਦਰਜ ਕਰਨ ਸਬੰਧੀ ਦਿੱਤੇ ਗਏ ਉਕਸਾਉਣ ਵਾਲੇ ਬਿਆਨ ਖਿਲਾਫ ਸਰਕਾਰੀ ਤੌਰ ’ਤੇ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਵਿੱਚ ਦਰਸਾਇਆ ਗਿਆ ਹੈ ਕਿ ਸਿਸੋਦੀਆ ਨੇ ਆਪਣੇ ਵਰਕਰਾਂ ਨੂੰ ਖੁੱਲ੍ਹੇ ਤੌਰ ’ਤੇ ਕਿਹਾ ਕਿ ਉਹ ਲੜਾਈ, ਧੋਖਾਧੜੀ, ਹੇਰਾਫੇਰੀ ਅਤੇ ਹੋਰ ਗੈਰ-ਲੋਕਤਾਂਤਰਿਕ ਹਥਕੰਡਿਆਂ ਨਾਲ ਚੋਣਾਂ ਜਿੱਤਣ ਲਈ ਤਿਆਰ ਰਹਿਣ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਇਹ ਬਿਆਨ ਲੋਕਤੰਤਰ ਵਿਰੋਧੀ, ਗੈਰ-ਕਾਨੂੰਨੀ ਅਤੇ ਅਮਨ-ਕਨੂੰਨ ਲਈ ਗੰਭੀਰ ਖ਼ਤਰਾ ਹੈ।
ਹਾਲਾਂਕਿ ਪਹਿਲਾਂ ਹੀ ਸੂਚਨਾ ਦੇ ਦਿੱਤੀ ਗਈ ਸੀ, ਪਰ ਕੋਈ ਵੀ ਸੀਨੀਅਰ ਅਧਿਕਾਰੀ ਆਪਣੇ ਦਫ਼ਤਰ ਵਿੱਚ ਮੌਜੂਦ ਨਹੀਂ ਮਿਲਿਆ। ਇਸ ਕਾਰਨ ਸ਼ਿਕਾਇਤ ਹੇਠਾਂ ਲਿਖੇ ਅਧਿਕਾਰੀਆਂ ਨੂੰ ਦਿੱਤੀ ਗਈ:
– ਜੁਆਇੰਟ ਕਮਿਸ਼ਨਰ ਪੁਲਿਸ, ਜਲੰਧਰ
– ਐਸਪੀ ਜਲੰਧਰ ਰੂਰਲ
– ਏ ਡੀ ਸੀ ਜਲੰਧਰ
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਪੂਰੀ ਪ੍ਰਸ਼ਾਸਕੀ ਮਸ਼ੀਨਰੀ ਦਿੱਲੀ ਤੋਂ ਹਾਰੇ ਹੋਏ ਤੇ ਬੇਕਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਹੱਥਾਂ ਵਿੱਚ ਹੈ, ਤੇ ਪੰਜਾਬ ਦੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਸਿਸੋਦੀਆ ਵਿਰੁੱਧ ਭਾਰਤੀ ਨਿਆਇ ਸੰਹਿਤਾ 2023 ਅਤੇ ਰਿਪ੍ਰਿਜ਼ੇਂਟੇਸ਼ਨ ਆਫ ਪੀਪਲ ਐਕਟ 1951 ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਜਾਵੇ, ਵੀਡੀਓ ਦੀ ਫੋਰੈਂਜ਼ਿਕ ਜਾਂਚ ਹੋਵੇ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਕਾਂਗਰਸ ਨੇਤਾਵਾਂ ਨੇ ਇਹ ਵੀ ਕਿਹਾ ਕਿ ਇਹ ਕਦਮ ਪੂਰੇ ਪੰਜਾਬ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਰਾਜ-ਪੱਧਰੀ ਮੁਹਿੰਮ ਦਾ ਹਿੱਸਾ ਹੈ, ਜੋ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ।
ਵਫ਼ਦ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਕਾਂਗਰਸ ਪਾਰਟੀ ਇਹ ਮੁੱਦਾ ਰਾਜ ਪੱਧਰ ’ਤੇ ਹੋਰ ਤੇਜ਼ੀ ਨਾਲ ਉਠਾਏਗੀ ਅਤੇ ਲੋਕਤੰਤਰਿਕ ਮੁੱਲਾਂ ਦੀ ਰੱਖਿਆ ਲਈ ਸੰਗਰਸ਼ ਕਰੇਗੀ।
ਵਫ਼ਦ ਵਿੱਚ ਹੇਠ ਲਿਖੇ ਆਗੂ ਸ਼ਾਮਲ ਸਨ:
– ਵਿਕਰਮਜੀਤ ਸਿੰਘ ਚੌਧਰੀ, ਵਿਧਾਇਕ ਫਿਲੋਰ
– ਅਵਤਾਰ ਹੈਨਰੀ, ਵਿਧਾਇਕ ਜਲੰਧਰ ਉੱਤਰ
– ਹਰਦੇਵ ਸਿੰਘ ਲਾਡੀ ਵਿਧਾਇਕ ਸ਼ਾਹਕੋਟ ਅਤੇ ਪ੍ਰਧਾਨ ਡੀਸੀਸੀ ਰੂਰਲ
– ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਆਦਮਪੁਰ
– ਰਜਿੰਦਰ ਬੇਰੀ , ਸਾਬਕਾ ਵਿਧਾਇਕ ਅਤੇ ਪ੍ਰਧਾਨ ਡੀਸੀਸੀ ਅਰਬਨ
– ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ
– ਨਵਜੋਤ ਦਾਹੀਆ , ਇੰਚਾਰਜ ਨਕੋਦਰ
– ਰਜਿੰਦਰ ਸਿੰਘ, ਸਾਬਕਾ ਐਸਐਸਪੀ
– ਬਲਰਾਜ ਠਾਕੁਰ ਸਾਬਕਾ ਪ੍ਰਧਾਨ ਜਿਲਾ ਕਾਂਗਰਸ
– ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ ਜਿਲਾ ਕਾਂਗਰਸ
– ਅਸ਼ਵਨ ਭੱਲਾ ਸੀਨੀਅਰ ਉਪ ਪ੍ਰਧਾਨ ਦਿਹਾਤੀ
– ਜਗਦੀਪ ਸਿੰਘ ਸੋਨੂੰ ਸੰਧਰ
– ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਜਿਲਾ ਯੂਥ ਕਾਂਗਰਸ
–
