ਜਲੰਧਰ, 27 ਅਗਸਤ : ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਲੋਹੀਆਂ ਖਾਸ (ਜਲੰਧਰ) ਵੱਲੋਂ ਸੈਸ਼ਨ 2025-26 ਲਈ ਪਲੰਬਰ ਅਤੇ ਮਕੈਨਿਕ ਇਲੈਕਟ੍ਰਿਕ ਵਹੀਕਲ ਟਰੇਡ ਲਈ ਗੈਸਟ ਫ਼ਕੈਲਟੀ ਇੰਸਟਰਕਟਰਾਂ ਦੀ ਇਕ-ਇਕ ਅਸਾਮੀ ’ਤੇ ਆਰਜ਼ੀ ਤੌਰ ’ਤੇ ਭਰਤੀ ਕੀਤੀ ਜਾਣੀ ਹੈ, ਜਿਸ ਦੇ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।
ਆਈ.ਐਮ.ਸੀ. ਦੇ ਮੈਂਬਰ ਸਕੱਤਰ-ਕਮ-ਪ੍ਰਿੰਸੀਪਲ, ਸਰਕਾਰੀ ਆਈ.ਟੀ.ਆਈ. ਲੋਹੀਆਂ ਖਾਸ (ਜਲੰਧਰ) ਜਸਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਲੋੜੀਂਦੀ ਯੋਗਤਾ ਲਈ ਜਾਣਕਾਰੀ ਡਾਇਰੈਕਟਰ ਜਨਰਲ ਟ੍ਰੇਨਿੰਗ ਦੀ ਵੈਬਸਾਈਟ https//dgt.gov.in/cts_details ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇੰਟਰਵਿਊ 5 ਸਤੰਬਰ 2025 ਨੂੰ ਸਵੇਰੇ 11 ਵਜੇ ਤੱਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਲੋਹੀਆਂ ਖਾਸ (ਜਲੰਧਰ) ਵਿਖੇ ਹੋਵੇਗੀ, ਜਿਸ ਵਿੱਚ ਚਾਹਵਾਨ ਉਮੀਦਵਾਰ ਆਪਣੀ ਯੋਗਤਾ ਅਤੇ ਤਜ਼ੁਰਬੇ ਨਾਲ ਸਬੰਧਤ ਅਸਲ ਦਸਤਾਵੇਜ਼ ਸਮੇਤ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਚਾਹਵਾਨ ਉਮੀਦਵਾਰ 5 ਸਤੰਬਰ ਤੋਂ ਪਹਿਲਾਂ ਆਪਣੇ ਦਸਤਾਵੇਜ਼ ਸੰਸਥਾ ਵਿਖੇ ਭੇਜ ਵੀ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94174-10589 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
