Crpf ਐਸ਼ੋਸ਼ੀਏਸ਼ਨ ਦੇ ਸਹਿਯੋਗ ਨਾਲ ਔਰੋਮੀਰ ਫਾਊਂਡੇਸ਼ਨ ਚੰਡੀਗੜ੍ਹ ਨੇ ਹੜ ਪੀੜਤਾਂ ਦੀ ਮਦਦ ਲਈ ਪਿੰਡ ਆਲੀਆ ਕਲਾ ਵਿੱਚ ਵੰਡੀ ਰਾਹਤ ਸਮਗਰੀ

ਸੁਲਤਾਨਪੁਰ ਲੋਧੀ – ਹੜੵ ਪੀੜਤਾਂ ਦੀ ਮਦਦ ਲਈ ਸੀ.ਆਰ.ਪੀ.ਐਫ. ਐਕਸ ਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਔਰੋਮੀਰ ਫਾਊਂਡੇਸ਼ਨ ਚੰਡੀਗੜ੍ਹ ਦੀ ਐਮ.ਡੀ. ਮੈਡਮ ਗੀਤਾਂਜਲੀ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਹੜੵ ਪੀੜਤਾਂ ਦੀ ਮਦਦ ਲਈ ਪਹੁੰਚੇ। ਉਨਾਂ ਵੱਲੋਂ ਸੁਲਤਾਨਪੁਰ ਤੋਂ ਦਸ਼ਮੇਸ਼ ਅਕੈਡਮੀ ਅਤੇ ਕੈਂਬਰਿਜ ਸਕੂਲ ਦੇ ਐਮ.ਡੀ.ਸਰਦਾਰ ਸਵਰਨ ਸਿੰਘ ਖਾਲਸਾ, ਪਿੰਡ ਆਲੀਆ ਕਲਾ ਦੇ ਸਰਪੰਚ ਸੁਮਿੱਤਰ ਸਿੰਘ ਨੂੰ ਰਾਹਤ ਸਮਗਰੀ ਦਾ ਸਮਾਨ ਪਹੁੰਚਾਇਆ ਗਿਆ। ਉੱਥੇ ਪਹੁੰਚਣ ਤੇ ਪਿੰਡ ਵਾਲਿਆਂ ਨੇ ਦਾਨੀ ਸੱਜਣਾਂ ਦਾ ਮਾਨ ਸਨਮਾਨ ਕੀਤਾ ਅਤੇ ਲੰਗਰ ਪਾਣੀ ਵੀ ਛਕਾਇਆ।

ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਜਿਸ ਤਰ੍ਹਾਂ ਹੜੵ ਪੀੜਤਾਂ ਲੋਕ ਸਮੇਂ ਸਮੇਂ ਤੇ ਸਮਾਨ ਦੀ ਮੰਗ ਕਰਨਗੇ, ਉਸੇ ਹਿਸਾਬ ਨਾਲ ਅਸੀਂ ਹਰ ਮਹੀਨੇ ਔਰੋਮੀਰ ਫਾਊਂਡੇਸ਼ਨ ਚੰਡੀਗੜ੍ਹ ਦੇ ਸਹਿਯੋਗ ਨਾਲ ਸੇਵਾ ਵਿੱਚ ਹਾਜ਼ਰ ਹਾਂ।

ਮੈਡਮ ਗੀਤਾਂਜਲੀ ਨੇ ਆਖਿਆ ਕਿ ਮੈਂ ਮਹਿਲਾ ਦਾ ਖਾਸ ਕਰਕੇ ਜਰੂਰਤ ਦਾ ਸਮਾਨ ਜਰੂਰ ਪਹੁੰਚਾਵਾਂਗੀ। ਮੈਡਮ ਨੇ ਆਪਣਾ ਮੋਬਾਇਲ ਨੰਬਰ ਵੀ ਉਥੋਂ ਦੀਆਂ ਔਰਤਾਂ ਨਾਲ ਸਾਂਝਾ ਕੀਤਾ ਅਤੇ ਸਮੇਂ ਸਮੇਂ ਤੇ ਉਹਨਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ।

ਕੈਮਬ੍ਰਿਜ ਸਕੂਲ ਦੇ ਐਮ.ਡੀ. ਸਰਦਾਰ ਸਵਰਨ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿੰਨੀ ਦੇਰ ਸਾਡੇ ਭਰਾਵਾਂ ਦਾ ਮੁੜ ਵਸੇਵਾ ਨਹੀਂ ਹੋ ਜਾਂਦਾ ਉਨੀ ਦੇਰ ਅਸੀਂ ਪੱਬਾਂ ਦੇ ਭਾਰ ਪਿੰਡ ਪਿੰਡ ਜਾ ਕੇ ਹੜ ਪੀੜਤਾਂ ਦੀ ਮਦਦ ਕਰਦੇ ਰਹਾਂਗੇ।

ਸਰਪੰਚ ਸੁਮਿੱਤਰ ਸਿੰਘ ਸੰਧੂ ਪਿੰਡ ਆਲੀਆ ਕਲਾ ਜਿਸ ਦਾ ਹੜ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਫਿਰ ਵੀ ਉਹ ਆਪਣੀ ਸਰਪੰਚੀ ਦੀ ਜਿੰਮੇਵਾਰੀ ਨਿਭਾ ਰਹੇ ਹਨ ਅਤੇ ਦਿਲੋਂ ਹੜ ਪੀੜਤਾਂ ਦੀ ਹਰ ਤਰੀਕੇ ਨਾਲ ਮਦਦ ਵੀ ਕਰ ਰਹੇ ਹਨ। ਸਭ ਤੋਂ ਵਧੀਆ ਇਹ ਲੱਗਾ ਕਿ ਪਿੰਡ ਦੀ ਸੰਗਤ ਨੇ ਪੂਰੀ ਸੂਝ ਬੂਝ ਨਾਲ ਹਰ ਚੀਜ਼ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਕੇ ਆ ਰਹੀ ਲੋਕਾਂ ਵੱਲੋਂ ਮਦਦ ਹਰ ਪਰਿਵਾਰ ਤੱਕ ਪਹੁੰਚਾ ਰਹੇ ਹਨ।

ਬਾਹਰੋਂ ਆ ਰਹੀਆਂ ਦਾਨੀ ਸੰਗਤਾਂ ਅਤੇ ਹੜੵ ਪੀੜਤਾਂ ਨੂੰ ਲਗਾਤਾਰ ਲੰਗਰ ਚੱਲ ਰਹੇ ਹਨ। ਇਸ ਵਿੱਚ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵੱਲੋਂ ਹਰ ਪਿੰਡ ਵਿੱਚ ਮਦਦ ਕੀਤੀ ਜਾ ਰਹੀ ਹੈ।

ਅਸੀਂ ਸਾਰੀ ਐਨਜੀਓ ਨੂੰ ਬੇਨਤੀ ਕਰਦੇ ਹਾਂ ਕਿ ਇਸ ਔਖੀ ਘੜੀ ਵਿੱਚ ਪੰਜਾਬ ਦਾ ਕਿਸਾਨ ਜਿਸਨੂੰ ਸਾਰੀ ਦੁਨੀਆ ਅੰਨ ਦੇਵਤਾ ਕਹਿ ਕੇ ਬੁਲਾਉਂਦੀ ਹੈ ਉਹਨਾਂ ਦੀ ਬਰਬਾਦੀ ਨੂੰ ਦੇਖਦੇ ਹੋਏ ਅੱਗੇ ਆ ਕੇ ਉਹਨਾਂ ਦੀ ਮਦਦ ਕੀਤੀ ਜਾਵੇ। ਜੋ ਐਨਜੀਓ ਅਤੇ ਦਾਨੀ ਸੱਜਣ ਰਾਹਤ ਸਮੱਗਰੀ ਦੀ ਮਦਦ ਕਰ ਰਹੇ ਹਨ ਉਹਨਾਂ ਦਾ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਤਹਿ ਦਿਲੋਂ ਧੰਨਵਾਦ ਕਰਦੀ ਹੈ। ਇਸ ਮੌਕੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੰਡੀ ਅਤੇ ਵਾਈਸ ਪ੍ਰਧਾਨ ਸੁੱਚਾ ਸਿੰਘ ਅਤੇ ਐਸੋਸੀਏਸ਼ਨ ਦੀ ਟੀਮ ਨੇ ਵਿਸ਼ੇਸ਼ ਯੋਗਦਾਨ ਪਾਇਆ।

Leave a Comment

Your email address will not be published. Required fields are marked *

Scroll to Top