ਆਦਮਪੁਰ -(ਦਲਜੀਤ ਸਿੰਘ ਕਲਸੀ) ਆਮ ਆਦਮੀ ਪਾਰਟੀ ਵੱਲੋਂ ਫਰੀ ਮੈਡੀਕਲ ਕੈਂਪ ਅਤੇ ਯੂਥ ਵਿੰਗ ਵੱਲੋਂ ਸਫਾਈ ਅਭਿਆਨ ਚਲਾਇਆ ਆ ਗਿਆ ਜਿਸ ਵਿੱਚ ਸਹਿਕਾਰੀ ਸੁਸਾਇਟੀਆਂ ਬੈਂਕਾਂ ਦੇ ਚੇਅਰਮੈਨ ਅਤੇ ਹਲਕਾ ਇਨਚਾਰਜ ਆਦਮਪੁਰ ਤੋਂ ਪਵਨ ਕੁਮਾਰ ਟੀਨੂ ਜੀ ਨੇ ਪਿੰਡ ਚਹੂੜ ਵਾਲੀ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਉਨਾਂ ਦਾ ਹੱਲ ਕੀਤਾ। ਉਹਨਾਂ ਦੀ ਟੀਮ ਦੇ ਨਾਲ ਯੂਥ ਵਿੰਗ ਨੇ ਸਫਾਈ ਅਭਿਆਨ ਚਲਾਇਆ ਜਿਸ ਦੇ ਤਹਿਤ ਚੂਹੜਵਾਲੀ ਸਕੂਲ ਵਿੱਚ ਸਫਾਈ ਦਾ ਨਿਖਣ ਕੀਤਾ ਅਤੇ ਸਫਾਈ ਕੀਤੀ। ਯੂਥ ਵਿੰਗ ਅਤੇ ਪਿੰਡ ਦੀ ਪੰਚਾਇਤ ਨੇ ਪੂਰਾ ਸਹਿਯੋਗ ਦਿੱਤਾ। ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਸ਼ ਜੀ ਪਿੰਡ ਸੱਤੋਵਾਲੀ ਦੇ ਸਰਪੰਚ ਇੰਦਰਜੀਤ ਸਿੰਘ ਜੀ ਬਲਾਕ ਪ੍ਰਧਾਨ ਦਿਹਾਤੀ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ, ਪਰਮਜੀਤ ਪੰਮਾ ਸੰਗਠਨ ਚਾਰਜ ਹਲਕਾ ਆਦਮਪੁਰ, ਸੰਜੀਵ ਗਾਂਧੀ ਹੈਲਪ ਹੈਂਡ ਹੋਸਪਿਟਲ ਅਤੇ ਹਾਜ਼ਰ ਸਮੂਹ ਪਤਵੰਤੇ ਸੱਜਣਾਂ ਦਾ ਪਵਨ ਕੁਮਾਰ ਟੀਨੂ ਜੀ ਨੇ ਧੰਨਵਾਦ ਕੀਤਾ।
