ਹਿਮਾਚਲ ਪ੍ਰਦੇਸ਼ (ਸੋਨੂ ਥਾਪਰ) – ਤਾਰੀਖ 20/9/2025 ਨੂੰ ਤਲਵਾੜਾ ਦੀ ਸਮਾਜ ਸੇਵੀ ਸੰਸਥਾ ਪ੍ਰਤਿਜ਼ਨਾ – ਇਕ ਨਵੀਂ ਸੋਚ ਨੇ ਆਪਣੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਮੰਡ ਮੈਨੀ, ਮੰਡ ਇੰਦੌਰਾ ਅਤੇ ਮੰਡ ਮੰਝਵਾਂ ਵਿੱਚ ਬਾਢ਼ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ। ਇਸ ਨਾਲ ਸੰਸਥਾ ਦੇ ਮੈਂਬਰਾਂ ਨੇ ਉਨ੍ਹਾਂ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ।
ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਹੀ ਧਾਰਮਿਕ ਸੰਸਥਾ ਬਾਬਾ ਹਰੀ ਸ਼ਾਹ ਅੰਬੋਆ ਦਰਬਾਰ, ਮਹਾਰਾਜ ਸ਼੍ਰੀ ਮਹੇਸ਼ ਪੂਰੀ ਜੀ (ਸ਼੍ਰੀ ਬ੍ਰਹਮ ਸਤਿਆ ਮਹੇਸ਼ ਚੈਰੀਟੇਬਲ ਸੋਸਾਇਟੀ, ਸ਼ਿਵ ਮੰਦਰ ਫਤੇਹਪੁਰ), ਜਾਗਰੂ ਬਾਬਾ ਜੀ (ਚੰਗੜਵਾਂ) ਅਤੇ ਆਪਣੇ ਸਾਰੇ ਦਾਨਵੀਰ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਸਭ ਨੂੰ ਅਪੀਲ ਕਰਦੀ ਹੈ ਕਿ ਉਹ ਇਸੇ ਤਰ੍ਹਾਂ ਸਾਥ ਦਿੰਦੇ ਰਹਿਣ।
ਇਸ ਦੇ ਨਾਲ ਸੰਸਥਾ ਦੇ ਮੈਂਬਰਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਭਵਿੱਖ ਵਿੱਚ ਜਿੱਥੇ ਵੀ ਲੋਕਾਂ ਨੂੰ ਜ਼ਰੂਰਤ ਹੋਵੇਗੀ, ਅਸੀਂ ਹਮੇਸ਼ਾਂ ਅੱਗੇ ਰਹਾਂਗੇ।

















































