ਅਲਾਵਲਪੁਰ ਪੁਲਿਸ ਨੂੰ ਵਾਰ-ਵਾਰ ਸੂਚਿਤ ਕਰਨ ਤੇ ਵੀ ਨਹੀਂ ਕੀਤੀ ਜਾ ਰਹੀ ਕੋਈ ਢੁਕਮੀ ਕਾਰਵਾਈ
ਜਲੰਧਰ (ਦਲਜੀਤ ਕਲਸੀ)- ਕਸਬਾ ਅਲਾਵਲਪੁਰ ਤੋਂ ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਕਸਬਾ ਅਲਾਵਲਪੁਰ ਵਿਖੇ ਘਰ ਉੱਤੇ ਗੰਦ ਨਾਲ ਭਰੇ ਲਿਫਾਫੇ ਸੁੱਟ ਘਰ ਵਾਲਿਆਂ ਨੂੰ ਪਰੇਸ਼ਾਨ ਕਰ ਰਹੇ ਹਨ ਕੁਝ ਸ਼ਰਾਰਤੀ ਅਨਸਰ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਸ਼ੋਕ ਦੀਪ ਸਿੰਘ ਪੁੱਤਰ ਵਤਨ ਸਿੰਘ ਵਾਸੀ ਮੁਹੱਲਾ ਮਿਸ਼ਰਾ ਅਲਾਵਲਪੁਰ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਘਰ ਦੇ ਅੰਦਰ ਕੋਈ ਸ਼ਰਾਰਤੀ ਵਿਅਕਤੀ ਗੰਦੇ ਸਮਾਨ ਨਾਲ ਭਰੇ ਲਿਫਾਫੇ ਸੁੱਟ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮੇਰੇ ਘਰ ਦੇ ਉੱਤੇ ਪਿਛਲੇ ਕਈ ਮਹੀਨਿਆ ਤੋ ਸ਼ਰਾਰਤੀ ਅਨਸਰ ਮੀਟ ਦੇ ਗੰਦ ਨਾਲ ਭਰੇ ਲਿਫਾਫੇ ਸੁੱਟੇ ਰਹੇ ਹਨ। ਅਤੇ ਫਿਰ ਇੱਕ ਦਿਨ ਮੇਰੇ ਘਰ ਅੰਦਰ ਖਰਾਬ ਹੋਈਆਂ ਨਿਊਡਲ ਦੇ ਭਰੇ ਲਿਫਾਫੇ ਸੁੱਟੇ ਗਏ ਹੁਣ ਇਹ ਗੰਦ ਨਾਲ ਭਰੇ ਲਿਫਾਫੇ ਸੁੱਟਣ ਦਾ ਸਿਲਸਿਲਾ ਹਰ ਰੋਜ਼ ਚਾਲੂ ਹੈ ਜਿਸ ਦੀ ਸ਼ਿਕਾਇਤ ਮੈਂ ਕੁਝ ਮਹੀਨੇ ਪਹਿਲਾਂ ਅਲਾਵਲਪੁਰ ਪੁਲਿਸ ਨੂੰ ਕੀਤੀ ਸੀ ਪਰ ਅਲਾਵਲਪੁਰ ਪੁਲਿਸ ਵੱਲੋ ਇਸ ਸ਼ਰਾਰਤੀ ਅਨਸਰ ਵਿਰੁੱਧ ਕੋਈ ਵੀ ਢੁਕਮੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ। ਪੁਲਿਸ ਵੱਲੋਂ ਹਰ ਰੋਜ਼ ਮੈਨੂੰ ਲਾਰੇ ਹੀ ਲਗਾਏ ਜਾ ਰਹੇ ਹਨ। ਅਤੇ ਇਹ ਲਿਫਾਫੇ ਸਿੱਟਣ ਦਾ ਸਿਲਸਿਲਾ ਅਜੇ ਵੀ ਚੱਲ ਰਿਹਾ ਹੈ ਜਿਸ ਨਾਲ ਮੈਂ ਤੇ ਮੇਰਾ ਪਰਿਵਾਰ ਬਹੁਤ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਰਹੇ ਹਾਂ ਮੈਂ ਅਲਾਵਲਪੁਰ ਪੁਲਿਸ ਨੂੰ ਬੇਨਤੀ ਕਰਦਾ ਹਾਂ ਕੀ ਮੇਰੀ ਮਦਦ ਕੀਤੀ ਜਾਵੇ ਅਤੇ ਉਸ ਸ਼ਰਾਰਤੀ ਅਨਸਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਅਲਾਵਲਪੁਰ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਸੀਂ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਲਦ ਹੀ ਜਾਂਚ ਕਰਨ ਉਪਰੰਤ ਦੋਸ਼ੀ ਨੂੰ ਫੜ ਲਿਆ ਜਾਵੇਗਾ।

















































