ਨਵੀਂ ਦਿੱਲੀ, 10 ਨਵੰਬਰ 2025 – ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਦਿੱਤੀ ਜਾਣ ਵਾਲੀ ਇਕ-ਮੁਸ਼ਤ ਆਰਥਿਕ ਸਹਾਇਤਾ ਵਿੱਚ ਵਾਧਾ ਕਰਨ ਦਾ ਮਹੱਤਵਪੂਰਨ ਫੈਸਲਾ ਕੀਤਾ ਗਿਆ ਹੈ।
CRPF ਦੇ ਤਾਜ਼ਾ ਨਿਰਦੇਸ਼ਾਂ ਅਨੁਸਾਰ, ਮੁੱਠਭੇੜ ਜਾਂ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਹੁਣ 35 ਲੱਖ ਰੁਪਏ ਦੀ ਇਕ-ਮੁਸ਼ਤ ਸਹਾਇਤਾ ਦਿੱਤੀ ਜਾਵੇਗੀ। ਪਹਿਲਾਂ ਇਹ ਰਕਮ 30 ਲੱਖ ਰੁਪਏ ਸੀ। ਇਸ ਤੋਂ ਇਲਾਵਾ, ਡਿਊਟੀ ਤੋਂ ਬਾਹਰ ਹੋਣ ਵਾਲੇ ਹੋਰ ਮਾਮਲਿਆਂ ਵਿੱਚ ਇਹ ਸਹਾਇਤਾ 20 ਲੱਖ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਹੈ। ਇਹ ਨਵਾਂ ਪ੍ਰਬੰਧ 1 ਜਨਵਰੀ 2026 ਤੋਂ ਲਾਗੂ ਹੋਵੇਗਾ।
ਬਲ ਵੱਲੋਂ ਕਰਮਚਾਰੀਆਂ ਦੇ ਮਹੀਨਾਵਾਰ ਯੋਗਦਾਨ ਨੂੰ ਵੀ 500 ਰੁਪਏ ਤੋਂ ਵਧਾ ਕੇ 800 ਰੁਪਏ ਕੀਤਾ ਗਿਆ ਹੈ। ਇਸ ਨਾਲ ਜੋਖਮ ਨਿਧੀ (Risk Fund) ਅਤੇ ਸੇਵਿੰਗ ਨਿਧੀ (Saving Fund) ਵਿੱਚ ਅਨੁਪਾਤ 60:40 ਰੱਖਿਆ ਗਿਆ ਹੈ।
CRPF ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਕਦਮ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਲਿਆ ਗਿਆ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਵੱਧ ਆਰਥਿਕ ਸੁਰੱਖਿਆ ਮਿਲੇਗੀ।
ਇਹ ਫੈਸਲਾ ਬਲ ਦੀ ਤਾਜ਼ਾ ਰਿਜੀਮੈਂਟਲ ਫੰਡ ਕਮੇਟੀ ਦੀ ਬੈਠਕ ਵਿੱਚ ਮੰਜ਼ੂਰ ਕੀਤਾ ਗਿਆ ਹੈ ਅਤੇ ਇਸ ਨਾਲ ਸੇਵਾ ਕਰਨ ਵਾਲੇ ਕਰਮਚਾਰੀਆਂ ਵਿੱਚ ਭਰੋਸਾ ਅਤੇ ਮੋਰਾਲ ਹੋਰ ਮਜ਼ਬੂਤ ਹੋਵੇਗਾ।

















































