ਆਦਮਪੁਰ (ਪਰਮਜੀਤ ਸਾਬੀ)
ਬੀਤੇ ਦਿਨੀਂ ਫਿਰੋਜਪੁਰੀਆ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਵਿਧਵਾ ਅਤੇ ਅੰਗਹੀਣ ਭੈਣਾਂ ਨੂੰ “ਸਵੈ ਰੁਜ਼ਗਾਰ ਮੁਹਿੰਮ” ਤਹਿਤ ਤਕਰੀਬਨ 150 ਦੇ ਕਰੀਬ ਸਲਾਈ ਮਸ਼ੀਨਾਂ ਅਤੇ ਗਰਮ ਸੂਟ ਵੰਡੇ ਗਏ।
ਇਸ ਮੌਕੇ ਭਾਰਤ ਸਰਕਾਰ ਵੱਲੋਂ ਮੈਡਮ ਸ੍ਰੀਮਤੀ ਕਮਲਜੀਤ ਕੌਰ ਗਿੱਲ ਜੀ ਸਮੇਤ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।
ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ (ਰਜਿ. ਪੰਜਾਬ) ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੂੰ ਡਰੋਲੀ ਕਲਾਂ ਤੋਂ ਉਚੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਦਾਰ ਮਨਜੀਤ ਸਿੰਘ ਜੀ (ਸਰਪ੍ਰਸਤ, ਫਿਰੋਜਪੁਰੀਆ ਵੈਲਫੇਅਰ ਸੁਸਾਇਟੀ) ਅਤੇ ਕੰਬੋਜ ਬਰਾਦਰੀ ਵੱਲੋਂ ਗੌ-ਗਰੀਬ ਦੀ ਸੇਵਾ ਲਈ ਕੀਤੇ ਜਾ ਰਹੇ ਲਗਾਤਾਰ ਕਾਰਜ ਬੇਹੱਦ ਸ਼ਲਾਘਾਯੋਗ ਹਨ।
ਉਨ੍ਹਾਂ ਨੇ ਕਿਹਾ ਕਿ ਸੰਗਤਾਂ ਵੱਲੋਂ ਉਨ੍ਹਾਂ ਨੂੰ ਇੱਥੇ ਬੁਲਾ ਕੇ ਸਾਧ ਸੰਗਤਾਂ ਦੇ ਦਰਸ਼ਨ-ਦੀਦਾਰ ਕਰਵਾਉਣ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ (ਰਜਿ. ਪੰਜਾਬ) ਵੱਲੋਂ ਮਾਨਵਤਾ ਦੀ ਸੱਚੀ ਤੇ ਸੁੱਚੀ ਸੇਵਾ ਤਹਿਤ ਕੀਤੇ ਜਾ ਰਹੇ ਕਾਰਜਾਂ ਲਈ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ ਗਿਆ ਹੈ।

















































