ਭੋਗ ਅਤੇ ਅੰਤਿਮ ਅਰਦਾਸ ਮਿਤੀ 19 ਨਵੰਬਰ ਨੂੰ
ਜਲੰਧਰ (ਦਲਜੀਤ ਸਿੰਘ ਕਲਸੀ)- ਅਲਾਵਲਪੁਰ ਦੀ ਕੁਲਵਿੰਦਰ ਕੌਰ 2010 ਵਿੱਚ ਸਖ਼ਤ ਮਿਹਨਤ ਨਾਲ ਬੀ.ਐਸ.ਐਫ ਵਿੱਚ ਕਾਂਸਟੇਬਲ ਬਣੀ। ਅਤੇ ਬਤੌਰ ਕਾਂਸਟੇਬਲ ਹੁਸੈਨੀਵਾਲਾ ਬਾਰਡਰ, ਖੇਮਕਰਨ, ਅੰਮ੍ਰਿਤਸਰ ਸਮੇਤ ਵੱਖ-ਵੱਖ ਸਰਹੱਦੀ ਖੇਤਰਾਂ ਵਿੱਚ ਡਿਊਟੀ ਕਰਕੇ ਦੇਸ਼ ਦੀ ਸੇਵਾ ਕੀਤੀ। ਇਸ ਸਮੇਂ ਬਟਾਲੀਅਨ ਨੰਬਰ 192/ਬੀ.ਐਨ ਜੈਸਲਮੇਰ ਵਿਖੇ ਤੈਨਾਤ ਸੀ। ਉਸਦਾ ਵਿਆਹ ਦਸੰਬਰ 2023 ਵਿੱਚ ਹੋਇਆ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਫਰਵਰੀ 2024 ਵਿੱਚ, ਕੁਲਵਿੰਦਰ ਨੂੰ ਕੈਂਸਰ ਦਾ ਪਤਾ ਲੱਗਿਆ, ਜਿਸਦਾ ਕੀ ਪੂਰੀ ਯੂਨਿਟ ਅਤੇ ਪਰਿਵਾਰ ਵਾਲਿਆਂ ਵੱਲੋਂ ਬਹੁਤ ਹੀ ਇਲਾਜ ਕਰਵਾਇਆ ਗਿਆ। ਪਰ ਕੁਲਵਿੰਦਰ ਕੌਰ ਦੇਸ਼ ਦੀ ਰੱਖਿਆ ਵਿੱਚ ਤਾਇਨਾਤ ਸੀ। ਤੇ ਆਖਿਰ ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਅੱਗੇ ਆਪਣੀ ਜ਼ਿੰਦਗੀ ਕੀ ਜੰਗ ਹਾਰ ਗਈ। ਮੰਗਲਵਾਰ ਦੁਪਹਿਰ ਨੂੰ ਅਲਾਵਲਪੁਰ ਦੇ ਸ਼ਾਹਪੁਰਵਾਨਾ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਕੀਤਾ ਗਿਆ। ਜਿੱਥੇ ਬੀ.ਐਸ.ਐਫ ਅਧਿਕਾਰੀਆਂ ਨੇ ਪਵਿੱਤਰ ਸਰੀਰ ‘ਤੇ ਤਿਰੰਗਾ ਲਹਿਰਾਇਆ। ਅਤੇ ਬੀ.ਐਸ.ਐਫ ਫਰੰਟੀਅਰ ਹੈਡ ਕੁਆਰਟਰ ਵੱਲੋਂ ਕੁਲਵਿੰਦਰ ਕੌਰ ਨੂੰ ਸਲਾਮੀ ਦਿੱਤੀ ਗਈ, ਇਸ ਤੋਂ ਬਾਅਦ ਪਰਿਵਾਰ ਨੂੰ ਤਿਰੰਗਾ ਭੇਟ ਕੀਤਾ ਗਿਆ ਅਧਿਕਾਰੀਆਂ ਵੱਲੋਂ ਕੁਲਵਿੰਦਰ ਕੌਰ ਦੇ ਮਾਪਿਆਂ ਲਈ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਮੌਕੇ ਤੇ ਪਹੁੰਚੇ ਬੀ.ਐਸ.ਐਫ ਦੇ ਅਧਿਕਾਰੀਆਂ ਨੇ ਕਿਹਾ ਅਸੀ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੇ ਹਾ। ਇਸ ਮੌਕੇ
ਅੰਤਿਮ ਸੰਸਕਾਰ ਵਿੱਚ ਸ਼ਾਮਲ ਹਜ਼ਾਰਾਂ ਸਥਾਨਕ ਨਿਵਾਸੀਆਂ ਨੇ ਕੁਲਵਿੰਦਰ ਕੌਰ ਨੂੰ ਹੰਝੂਆ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਛਾ ਗਿਆ। ਕੁਲਵਿੰਦਰ ਕੌਰ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 19 ਨਵੰਬਰ ਦਿਨ ਬੁੱਧਵਾਰ ਉਨਾਂ ਦੇ ਗ੍ਰਹਿ ਕਸਬਾ ਅਲਾਵਲਪੁਰ ਜਿਲ੍ਹਾ ਜਲੰਧਰ ਵਿਖੇ ਬਾਅਦ ਦੁਪਹਿਰ ਕੀਤੀ ਜਾਵੇਗੀ।

















































