ਜਲੰਧਰ, 13 ਨਵੰਬਰ : ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਲੰਧਰ ਦੇ ਕਰੀਅਰ ਕਾਊਂਸਲਰ ਭਾਰਤੀ ਸ਼ਰਮਾ ਨੂੰ ਫੌਜ ਦੀ ਭਰਤੀ ਰੈਲੀ ਅਤੇ ਸਥਾਨਕ ਨੌਜਵਾਨਾਂ ਨੂੰ ਹੋਣ ਵਾਲੇ ਕਾਮਨ ਐਂਟਰੈਂਸ ਇਮਤਿਹਾਨ 2025-26 ਦੀ ਤਿਆਰੀ ਲਈ ਪ੍ਰੇਰਿਤ ਕਰਨ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ।
ਪ੍ਰਸ਼ੰਸਾ ਪੱਤਰ ਸੌਂਪਦਿਆਂ ਡਾ. ਅਗਰਵਾਲ ਨੇ ਆਰਮੀ ਰਿਕਰੂਟਿੰਗ ਦਫ਼ਤਰ ਜਲੰਧਰ ਦੇ ਸਹਿਯੋਗ ਨਾਲ ਸਾਲ 2025-26 ਦੇ ਭਰਤੀ ਸੈਸ਼ਨ ਵਿੱਚ ਭਾਰਤੀ ਸ਼ਰਮਾ ਵਲੋਂ ਅਣਥੱਕ ਅਤੇ ਸਮਰਪਿਤ ਭਾਵਨਾ ਨਾਲ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਭਾਰਤੀ ਸ਼ਰਮਾ ਦੇ ਨਿਰੰਤਰ ਉਪਰਾਲਿਆਂ ਅਤੇ ਪੇਸ਼ਾਵਾਰਾਨਾ ਅਗਵਾਈ ਸਦਕਾ ਪਿਛਲੇ ਸਾਲਾਂ ਦੇ ਮੁਕਾਬਲੇ ਹਾਲ ਹੀ ਵਿੱਚ ਹੋਈ ਭਾਰਤੀ ਰੈਲੀ ਵਿੱਚ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਦੁੱਗਣੇ ਤੋਂ ਵੱਧ ਹੋਈ। ਉਨ੍ਹਾਂ ਮੁਫ਼ਤ ਕੋਚਿੰਗ ਅਤੇ ਕਾਊਂਸਲਿੰਗ ਸੈਸ਼ਨ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਵੀ ਸਲਾਹਿਆ।
ਡਾ.ਅਗਰਵਾਲ ਨੇ ਭਾਰਤੀ ਸ਼ਰਮਾ ਵਲੋਂ ਕੀਤੇ ਗਏ ਅਣੱਥਕ ਯਤਨਾਂ, ਸੁਚਾਰੂ ਯੋਜਨਾਬੰਧੀ ਅਤੇ ਪੇਸ਼ੇਵਾਰਾਨਾ ਅਗਵਾਈ ਨੂੰ ਮਿਸਾਲੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਵਲੋਂ ਕੀਤੇ ਗਏ ਯਤਨ ਸਿਵਲ ਤੇ ਮਿਲਟਰੀ ਸਹਿਯੋਗ ਦੇ ਉੱਚਤਮ ਮਿਆਰਾਂ ਨੂੰ ਦਰਸਾਉਂਦੇ ਹਨ।

















































