ਤਲਵਾੜਾ (ਸੋਨੂੰ ਥਾਪਰ) – ਸਵਦੇਸ਼ੀ ਜਾਗਰਨ ਮੰਚ ਪੰਜਾਬ ਦੀ ਸੰਯੋਜਿਕਾ ਡਾਕਟਰ ਨੇਹਾ ਸੇਠੀ ਜੀ ਨੂੰ ਤਲਵਾੜਾ ਵਿੱਚ ਸ੍ਰੀ ਸ੍ਰੀ 1008 ਮਹੰਤ ਰਾਜਗਿਰੀ ਜੀ ਮਹਾਰਾਜ ਨੇ ਸਰੋਪਾ ਅਤੇ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਡਾਕਟਰ ਨੇਹਾ ਜੀ ਨੇ ਆਪਣੀ ਸੰਬੋਧਨ ਦੇ ਵਿੱਚ ਸਭ ਸਵਦੇਸ਼ੀ ਚੀਜ਼ਾਂ ਵੱਧ ਤੋਂ ਵੱਧ ਬਰਤਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਫਲਿਪ ਕਾਰਡ ਅਤੇ ਐਮਜੋਨ ਵਰਗੀਆਂ ਕੰਪਨੀਆਂ ਨੇ ਆ ਕੇ ਸਾਡੇ ਦੁਕਾਨਦਾਰਾਂ ਦਾ ਕੰਮਕਾਰ ਠੱਪ ਕਰ ਦਿੱਤਾ ਹੈ ਸਾਨੂੰ ਇਹਨਾਂ ਕੰਪਨੀਆਂ ਦੇ ਵਿੱਚੋਂ ਖਰੀਦਦਾਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਮੁਸ਼ਕਿਲ ਦੀ ਘੜੀ ਦੇ ਵਿੱਚ ਸਾਡੇ ਦੁਕਾਨਦਾਰ ਭਰਾ ਹੀ ਕੰਮ ਆਉਂਦੇ ਹਨ ਅਤੇ ਵਿਦੇਸ਼ੀ ਕੰਪਨੀਆਂ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ ਇਸ ਲਈ ਵੱਧ ਤੋਂ ਵੱਧ ਖਰੀਦਾਰੀ ਆਪਣੇ ਲੋਕਲ ਦੁਕਾਨਦਾਰ ਭਰਾਵਾਂ ਕੋਲੋਂ ਹੀ ਕੀਤੀ ਜਾਵੇ ਨਵੀਨ ਰਿਹਾਨ ਡਾਕਟਰ ਬਿਪਨ ਸ਼ਰਮਾ ਪ੍ਰਦੀਪ ਲਾਹਾ ਸੋਨੂ ਥਾਪਰ ਅਤੇ ਪੂਨਮ ਸ਼ਰਮਾ ਜੀ ਉਹਨਾਂ ਨਾਲ ਮੌਜੂਦ ਸਨ

















































