ਫੂਡ ਪ੍ਰੋਸੈਸਿੰਗ ਵਿਭਾਗ ਨੇ ਲਾਇਆ ਜਾਗਰੂਕਤਾ ਕੈਂਪ

ਜਲੰਧਰ, 15 ਨਵੰਬਰ : ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ 50 ਤੋਂ ਵੱਧ ਵਪਾਰਕ ਉੱਦਮੀਆਂ, ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਫੂਡ ਤੇ ਪ੍ਰੋਸੈਸਿੰਗ ਸਬੰਧੀ ਉਤਸ਼ਾਹੀ ਲੋਕਾਂ ਨੇ ਭਾਗ ਲਿਆ।
ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਵੱਲੋਂ ਕੈਂਪ ਦੀ ਪ੍ਰਧਾਨਗੀ ਕੀਤੀ ਗਈ। ਫੂਡ ਪ੍ਰੋਸੈਸਿੰਗ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਲਘੂ ਫੂਡ ਪ੍ਰੋਸੈਸਿੰਗ ਇਕਾਈਆਂ ਸਬੰਧੀ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ।
ਯੋਜਨਾ ਦੇ ਸਟੇਟ ਲੀਡ ਪ੍ਰਾਜੈਕਟ ਮੈਨੇਜਰ ਰਜਨੀਸ਼ ਤੁਲੀ ਨੇ ਦੱਸਿਆ ਕਿ ਸਕੀਮ ਕ੍ਰੈਡਿਟ-ਲਿੰਕਡ ਸਬਸਿਡੀ 35 ਫੀਸਦੀ, ਵਿਅਕਤੀਗਤ ਉੱਦਮ ਨੂੰ ਵੱਧ ਤੋਂ ਵੱਧ 10 ਲੱਖ ਰੁਪਏ ਪ੍ਰਤੀ ਯੂਨਿਟ ਜਾਂ ਸਮੂਹ ਉੱਦਮ ਨੂੰ ਵੱਧ ਤੋਂ ਵੱਧ 300 ਲੱਖ ਰੁਪਏ, ਭੋਜਨ ਉਤਪਾਦਾਂ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ਤੱਕ ਹਰ ਹੱਲ ਪ੍ਰਦਾਨ ਕਰਦੀ ਹੈ। ਹੁਣ ਤੱਕ 3,025 ਤੋਂ ਵੱਧ ਉੱਦਮਾਂ ਲਈ ਲਗਭਗ 250 ਕਰੋੜ ਰੁਪਏ ਦੀ ਕੁੱਲ ਸਬਸਿਡੀ ਮਨਜ਼ੂਰ ਕੀਤੀ ਗਈ ਹੈ। 103 ਉੱਦਮ ਜ਼ਿਲ੍ਹਾ ਜਲੰਧਰ ਤੋਂ ਹਨ, ਜਿਨ੍ਹਾਂ ਨੂੰ 40 ਕਰੋੜ ਰੁਪਏ ਦੇ ਨਵੇਂ ਨਿਵੇਸ਼ ਦੇ ਲਈ 7 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਆਟਾ ਚੱਕੀ, ਚੌਲਾਂ ਦੇ ਸ਼ੈਲਰ, ਤੇਲ ਕੱਢਣ, ਗੁੜ, ਪਸ਼ੂਆਂ ਦੀ ਖੁਰਾਕ, ਫਲ ਅਤੇ ਸਬਜ਼ੀਆਂ ਆਧਾਰਤ ਉਤਪਾਦ, ਅਚਾਰ, ਚਟਨੀ, ਮੀਟ ਉਤਪਾਦ, ਬੇਕਰੀ, ਮਸਾਲੇ, ਆਦਿ ਵਰਗੀਆਂ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਸਬਸਿਡੀ ਲਈ ਯੋਗ ਹਨ। ਸਕੀਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਵੈ-ਸਹਾਇਤਾ ਸਮੂਹਾਂ ਨਾਲ ਰਜਿਸਟਰਡ ਮਹਿਲਾ ਉੱਦਮੀਆਂ ਨੂੰ ਸੀਡ ਮਨੀ ਵੀ ਪ੍ਰਦਾਨ ਕੀਤੀ ਜਾਂਦੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top