ਪਤਾਰਾ (ਪਰਮਜੀਤ ਸਾਬੀ)- ਗੁਰੂਦੁਆਰਾ ਸ਼ਹੀਦਾਂ ਭਾਈ ਕੁੰਦਨ ਸਿੰਘ ਜੀ ਅਤੇ ਮਾਤਾ ਕਰਮ ਕੌਰ ਜੀ ਦੇ ਅਸਥਾਨਾਂ ਤੇ ਸਮੂਹ ਜੱਥੇਦਾਰ ਜਸਵੀਰ ਸਿੰਘ ਅਤੇ ਉਹਨਾਂ ਦੀ ਟੀਮ ਐਨਆਰਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸਲਾਨਾ ਧਾਰਮੀਕ ਮੇਲਾ ਮਨਾਇਆ ਗਿਆ।

ਇਸ ਮੌਕੇ 14 ਨਵੰਬਰ ਦਿਨ ਸ਼ੁਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ। ਸਵੇਰੇ 10 ਵਜੇ ਮਿਤੀ 15 ਨਵੰਬਰ ਦਿਨ ਸ਼ਨੀਵਾਰ ਸ਼ਾਮ 6 ਵਜੇ ਕੀਰਤਨ ਜੱਥਾ ਭਾਈ ਮਨਜਿੰਦਰ ਸਿੰਘ ਪਿੰਡ ਹਰਰਾਏਪੁਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਕੀ ਬਾਣੀ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਮਿਤੀ 16 ਨਵੰਬਰ ਦਿਨ ਐਤਵਾਰ ਭੋਗ ਸ੍ਰੀ ਅਖੰਡ ਪਾਠ ਸਾਹਿਬ ਜੀ ਉਪਰੰਤ ਕੀਰਤਨ ਦਰਬਾਰ ਸਵੇਰੇ 10 ਵਜੇ ਆਰੰਭ ਹੋਏ।

ਇਸ ਮੌਕੇ ਜਲੰਧਰ ਵਾਲੇ ਭਾਈ ਤਰਲੋਚਨ ਸਿੰਘ ਜੀ ਦੋਲੀਕੇ, ਭਾਈ ਸੁਰਜੀਤ ਸਿੰਘ ਜੀ ਵਾਰਸ ਢਾਡੀ ਜਥੇ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਅਤੇ ਇਸ ਮੌਕੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਭਾਈ ਬਚਿੱਤਰ ਸਿੰਘ ਜੀ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਜੱਥੇਦਾਰ ਜਸਵੀਰ ਸਿੰਘ ਵਲੋ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

















































