ਜਲੰਧਰ ( ਪਰਮਜੀਤ ਸਾਬੀ ) – ਅੱਜ ਪਿਛਲੇ ਦਿਨੀ ਸਤਿਗੁਰੂ ਸੈਣ ਜੀ ਮਹਾਰਾਜ ਅਤੇ ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਭਵਨ ਬਾਡਾਲੋਨਾ ਬਾਰਸੀਲੋਨਾ ( ਸਪੇਨ ) ਵਿੱਚ ਮਨਾਇਆ ਗਿਆ। ਜਿਸ ਵਿੱਚ ਭਾਈ ਲਖਵਿੰਦਰ ਸਿੰਘ ਜਰਮਨ ਵਾਲਿਆਂ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰ, ਗੁਰ ਚਰਨਾਂ ਨਾਲ ਸੰਗਤ ਨੂੰ ਜੋੜਿਆ। ਇਹ ਪ੍ਰੋਗਰਾਮ ਬੇਗਮਪੁਰਾ ਨੌਜਵਾਨ ਸਭਾ ਸਪੇਨ ਦੀ ਅਗਵਾਈ ਹੇਠ ਉਲੀਕਿਆ ਗਿਆ। ਇਸ ਪ੍ਰੋਗਰਾਮ ਵਿੱਚ ਬੇਗਮਪੁਰੇ ਨੌਜਵਾਨ ਸਭਾ ( ਸਪੇਨ ) ਦੇ ਜਨਰਲ ਸੈਕਟਰੀ ਸੰਦੀਪ ਪਾਸਲਾ ਵੱਲੋਂ ਇਹ ਬਿਆਨ ਲਗਾਏ ਗਏ ਕਿ ਆਉਣ ਵਾਲੇ 649ਵਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੋਂ ਕੋਈ ਵੀ ਵਿਅਕਤੀ ਭਗਤ ਕਹਿ ਕੇ ਜਾਂ ਰਿਕਾਰਡ ਕਰਕੇ ਸੰਬੋਧ ਕਰੂਗਾ ਜਾ ਕਿਸੇ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਪੋਸਟ ਸਾਂਝੀ ਕਰੂਗਾ ਤਾਂ ਅਸੀਂ ਬੇਗਮਪੁਰਾ ਨੌਜਵਾਨ ਸਭਾ ( ਸਪੇਨ ) ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਕਹਿ ਕਿ ਇਸ ਤਰ੍ਹਾਂ ਦੀ ਹਰਕਤ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ,ਤੇ ਉਹਨਾਂ ਵੱਲੋਂ ਆਈ ਹੋਈ ਸੰਗਤ ਦਾ ਆਉਣ ਤੇ ਧੰਨਵਾਦ ਵੀ ਕੀਤਾ ਗਿਆ।

















































