ਆਦਮਪੁਰ (ਪਰਮਜੀਤ ਸਾਬੀ)- ਗਰੀਬ ਨਿਵਾਜ ਕੁੱਤਬ ਸ਼ਾਹ ਵਲੀ ਕਾਦਰੀ ਜੀ ਦਰਗਾਹ ਕਪੂਰ ਪਿੰਡ ਵਿਖੇ ਸਾਲਾਨਾ ਜੋੜ ਮੇਲਾ ਗਰਾਮ ਪੰਚਾਇਤ, ਨੰਬਰਦਾਰ, ਸਮੂਹ ਧਾਰਮਿਕ ਸੰਸਥਾਵਾਂ ਕਪੂਰ ਪਿੰਡ ਦੀਆਂ ਅਤੇ ਐਨ.ਆਰ.ਆਈ.ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਬੀਬੀ ਸ਼ਰੀਫਾ ਜੀ ਉਦੇਸੀਆਂ ਵਾਲਿਆਂ ਦੀ ਸੰਗਤ ਉਚੇਚੇ ਤੌਰ ਤੇ ਪਹੁੰਚਣ ਗਏ ਅਤੇ ਚਾਦਰ ਦੀ ਰਸਮ ਦੁਪਹਿਰ 2 ਵਜੇ ਨਿਭਾਈ ਗਈ।ਉਪਰੰਤ ਕਵਾਲਿਆਂ ਦਾ ਪ੍ਰੋਗਰਾਮ ਉੱਚ ਕੋਟੀ ਦੇ ਕਵਾਲਾਂ ਵੱਲੋਂ ਪੇਸ਼ ਕੀਤਾ ਗਿਆ। ਰਾਤ 8 ਵਜੇ ਤੋਂ 10 ਵਜੇ ਤੱਕ ਰਾਂਜਣ ਅਲੀ ਕਵਾਲ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਾਲਿਕ ਸਾਹਿਬ ਜੋਤ ਕਾਂਟੀਆ ਸ਼ਰੀਫ਼ ਵਾਲਿਆਂ ਵਲੋਂ ਸਤਿਸੰਗ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਮੁੱਖ ਸੇਵਾਦਾਰ ਸੁਰਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਨੇ ਸੰਗਤਾਂ ਅਤੇ ਪਿੰਡ ਦੀਆਂ ਬੇਟੀਆਂ ਨੂੰ ਮੇਲੇ ‘ਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

















































