ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਜਲੰਧਰ – ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਵਲੋ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਡਾ ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ  ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਜਿੰਨਾ ਨੇ ਸਾਡੇ ਦੇਸ਼ ਦੇ ਸੰਵਿਧਾਨ ਦੀ ਨਿਰਮਾਤਾ ਕੀਤੀ , ਅੱਜ ਸਾਡੇ ਦੇਸ਼ ਦਾ ਕਾਨੂੰਨ ਬਾਬਾ ਸਾਹਿਬ ਜੀ ਦੇ ਸੰਵਿਧਾਨ ਦੇ ਅਨੁਸਾਰ ਚੱਲਦਾ ਹੈ । ਅੱਜ ਬਾਬਾ ਸਾਹਿਬ ਜੀ ਦੇ ਪਰਿਨਿਰਵਾਣ ਦਿਵਸ ਦੇ ਮੌਕੇ ਤੇ ਅਸੀ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਅਤੇ ਸਾਡੇ ਦਿਲਾਂ ਵਿਚ ਬਾਬਾ ਸਾਹਿਬ ਜੀ ਦੇ ਪ੍ਰਤੀ ਹਮੇਸ਼ਾ ਸਤਿਕਾਰ ਬਣਿਆ ਰਹੇਗਾ । ਇਸ ਮੌਕੇ ਤੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਡਾ ਜਸਲੀਨ ਸੇਠੀ, ਪਵਨ ਕੁਮਾਰ, ਸੁਦੇਸ਼ ਭਗਤ, ਵਿਪਨ ਕੁਮਾਰ, ਅਰੁਣ ਰਤਨ, ਦੀਪਕ ਸ਼ਰਮਾ ਮੋਨਾ, ਰਾਕੇਸ਼ ਕੁਮਾਰ, ਰਾਜੀਵ ਸ਼ਰਮਾ, ਨਰੇਸ਼ ਵਰਮਾ, ਪਰਮਜੋਤ ਸ਼ੈਰੀ ਚੱਢਾ, ਜਗਜੀਤ ਜੀਤਾ, ਸਤਪਾਲ ਮਿੱਕਾ, ਐਡਵੋਕੇਟ ਵਿਕਰਮ ਦੱਤਾ, ਰਵਿੰਦਰ ਲਾਡੀ, ਪੱਲਵੀ, ਹੁਸਨ ਲਾਲ, ਕਰਨ ਕੌਸ਼ਲ, ਹਰਮੀਤ ਸਾਬਾ, ਅਸ਼ਵਨੀ ਸ਼ਰਮਾ, ਨਵਦੀਪ ਜਰੇਵਾਲ, ਰਵੀ ਬੱਗਾ, ਤਿਲਕ ਰਾਜ ਚੋਹਕਾਂ, ਪਰਮਜੀਤ ਗੋਲਡੀ , ਭਾਰਤ ਭੂਸ਼ਣ, ਬ੍ਰਹਮ ਦੇਵ ਸਹੋਤਾ, ਲਛਮਣ ਮਹੇ, ਆਨੰਦ ਬਿੱਟੂ, ਵਰਿੰਦਰ ਕਾਲੀ, ਹਮੀਦ ਮਸੀਹ, ਕੀਮਤੀ ਸੈਣੀ, ਵਿੱਕੀ ਆਬਾਦਪੁਰਾ, ਯਸ਼ ਪਾਲ ਸਫਰੀ, ਅਸ਼ਵਨੀ ਸੋਂਧੀ, ਵਿਕਾਸ ਸੰਗਰ, ਮਨਦੀਪ ਜੱਸਲ, ਵਿਜੇ ਦਕੋਹਾ, ਟੋਨੂੰ ਜਿੰਦਲ, ਮੁਨੀਸ਼ ਪਾਹਵਾ ਮੌਜੂਦ ਸਨ।

Leave a Comment

Your email address will not be published. Required fields are marked *

Scroll to Top