12 ਦਸੰਬਰ: ਐਕਸਮੇਨ ਲਈ ਮਹੱਤਵਪੂਰਨ ਜਾਣਕਾਰੀਆਂ ਵਾਲੀ ਮੀਟਿੰਗ ਤੇ ਲੱਗੇਗੀ ਪੈਨਸ਼ਨ ਅਦਾਲਤ

ਜਲੰਧਰ- ਗਰੁੱਪ ਸੈਂਟਰ ਦੇ ਡੀ ਆਈ ਜੀ ਰਕੇਸ਼ ਰਾਓ ਜੀ ਦੇ ਹੁਕਮਾਂ ਅਨੁਸਾਰ ਸੀ.ਆਰ.ਪੀ.ਐਫ. ਐਕਸਮੇਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਦਸੰਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ 12 ਦਸੰਬਰ 2025 ਨੂੰ ਗਰੁੱਪ ਸੈਂਟਰ ਜਲੰਧਰ ਦੇ ਮੈਨਸ ਕਲੱਬ ਵਿੱਚ ਸ਼ੁੱਕਰਵਾਰ ਨੂੰ ਕੀਤੀ ਜਾ ਰਹੀ ਹੈ। ਮੀਟਿੰਗ ਪਹਿਲਾਂ ਦੀ ਤਰ੍ਹਾਂ ਮੈਨਸ ਕਲੱਬ ਵਿੱਚ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਸਾਰੇ ਐਕਸਮੇਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੇ ਰੁਕੇ ਹੋਏ ਕੰਮ ਹਨ, ਉਹ ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੇ ਕੰਮ ਨਿਪਟਾ ਸਕਦੇ ਹਨ।

ਜਿਨ੍ਹਾਂ ਜਵਾਨਾਂ ਨੇ ਹਾਲੇ ਤੱਕ ਸੀ.ਜੀ.ਐਚ.ਐਸ. ਕਾਰਡ ਅਤੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਨਹੀਂ ਲਈ, ਉਹ ਵੀ ਇਹ ਦੋਵੇਂ ਕੰਮ ਇਸ ਮੀਟਿੰਗ ਵਿੱਚ ਕਰਵਾ ਸਕਦੇ ਹਨ। ਇਸ ਵਾਰ ਦੀ ਮੀਟਿੰਗ ਦੇ ਨਾਲ ਪੈਨਸ਼ਨ ਅਦਾਲਤ ਵੀ ਲੱਗੇਗੀ, ਜਿਸ ਵਿੱਚ ਡੀ.ਆਈ.ਜੀ. ਸੀ.ਆਰ.ਪੀ.ਐਫ. ਸਿਰਕਤ ਕਰਨਗੇ ਅਤੇ ਮੁਸ਼ਕਲਾਂ ਦਾ ਮੌਕੇ ਤੇ ਹੀ ਹੱਲ ਕਰਨਗੇ। ਜਿਹੜੇ ਸਾਡੇ ਵੀਰ ਜਾਂ ਭੈਣ ਦੀ ਕੋਈ ਵੀ ਪੈਨਸ਼ਨ ਦੀ ਸਮੱਸਿਆ ਹੋਵੇ ਤਾਂ ਉਹ ਇਸ ਮੀਟਿੰਗ ਵਿੱਚ ਹਾਜਰ ਹੋ ਕੇ ਆਪਣੀ ਸਮੱਸਿਆ ਸਾਝੀ ਕਰ ਸਕਦੇ ਹਨ ਅਤੇ ਹੱਲ ਕਰਵਾ ਸਕਦੇ ਹਨ।

ਸਾਰੇ ਐਕਸਮੇਨ ਵੀਰਾਂ ਨੂੰ ਬੇਨਤੀ ਹੈ ਕਿ 12 ਦਸੰਬਰ ਦੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਜ਼ਰੂਰ ਪਹੁੰਚੋ ਅਤੇ ਨਵੀਆਂ ਆਈਆਂ ਜਾਣਕਾਰੀਆਂ ਹਾਸਲ ਕਰੋ। ਜੈ ਹਿੰਦ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top