ਜਲੰਧਰ (ਪਰਮਜੀਤ ਸਾਬੀ) – ਨਗਰ ਨਿਗਮ ਜਲੰਧਰ ਦੇ ਮੇਨ ਗੇਟ ਦੇ ਬਿਲਕੁਲ ਨਾਲ ਬਣੇ ਭਗਵਾਨ ਸ਼੍ਰੀ ਰਾਮ ਚੌਂਕ ਵਿਚ ਇੰਨੀ ਗੰਦਗੀ ਦੇਖ ਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਰੋਸ਼ ਸੀ, ਜਿਸ ਦੇ ਮੱਦੇਨਜਰ ਅੱਜ ਕਾਂਗਰਸੀ ਵਰਕਰਾਂ ਨੇ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਨੂੰ ਨਾਲ ਲੈ ਕੇ ਸ਼੍ਰੀ ਰਾਮ ਚੌਂਕ ਵਿਚ ਸਫ਼ਾਈ ਕੀਤੀ । ਇਸ ਮੌਕੇ ਤੇ ਬੋਲਦਿਆਂ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਘਰ ਦੇ ਭਾਗ , ਦਿਓੜੀ ਤੋ ਹੀ ਦਿੱਖ ਜਾਂਦੇ ਹਨ । ਸ਼ਹਿਰ ਵਿੱਚ ਵੱਡੇ ਵੱਡੇ ਚੌਂਕ ਬਣਾਏ ਜਾ ਰਹੇ ਹਨ, ਜਿੰਨਾ ਚੌਂਕਾਂ ਦੇ ਠੇਕੇ ਮੇਅਰ ਸਾਹਿਬ ਅਤੇ ਹਲਕਾ ਇੰਚਾਰਜਾ ਵਲੋ ਆਪਣੇ ਚਹੇਤਿਆ ਨੂੰ ਦਿੱਤੇ ਜਾ ਰਹੇ ਹਨ, ਪਰ ਸਾਇਦ ਇਹ ਚੌਂਕ ਨੂੰ ਮੇਅਰ ਸਾਹਿਬ ਭੁੱਲ ਗਏ, ਹਾਲਾਕਿ ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ ਰੋਜ਼ਾਨਾ ਇਸੇ ਗੇਟ ਰਾਹੀ ਆਪਣੇ ਦਫ਼ਤਰ ਜਾਂਦੇ ਹਨ ਅਤੇ ਇਹ ਚੌਂਕ ਗੇਟ ਦੇ ਬਿਲਕੁਲ ਨਾਲ ਹੈ । ਸਗੋਂ ਸਾਰੇ ਚੌਂਕਾਂ ਦੀ ਰੈਨੋਵੇਸ਼ਨ ਕਰਨ ਤੋ ਪਹਿਲਾਂ ਇਸ ਚੌਂਕ ਤੋ ਸ਼ੁਰੂਆਤ ਕਰਨੀ ਚਾਹੀਦੀ ਹੈ, ਕਿਉਕਿ ਇਹ ਚੌਂਕ ਬਿਲਕੁਲ ਨਗਰ ਨਿਗਮ ਦੇ ਬਾਹਰ ਹੈ । ਇਸ ਮੌਕੇ ਤੇ ਨਰੇਸ਼ ਵਰਮਾ, ਰੋਹਨ ਚੱਢਾ, ਕਰਨ ਕੌਸ਼ਲ, ਕਰਨ ਸੁਮਨ, ਆਲਮ, ਵਿਪਨ ਕੁਮਾਰ, ਅਮਨ ਖੰਨਾ, ਰਾਹੁਲ ਧੀਰ, ਮੁਨੀਸ਼ ਪਾਹਵਾ, ਰਜਿੰਦਰ ਸਹਿਗਲ, ਆਨੰਦ ਬਿੱਟੂ, ਬ੍ਰਹਮ ਦੇਵ ਸਹੋਤਾ, ਰਾਜੇਸ਼ ਜਿੰਦਲ, ਐਡਵੋਕੇਟ ਵਿਕਰਮ ਦੱਤਾ , ਗੌਰਵ ਜੱਸਲ ਮੌਜੂਦ ਸਨ
- +91 99148 68600
- info@livepunjabnews.com
















































