ਜਲੰਧਰ (ਪਰਮਜੀਤ ਸਾਬੀ) – ਅੱਜ ਮੁਹੱਲਾ ਕੋਟ ਰਾਮ ਦਾਸ ਆਬਾਦੀ ਅਤੇ ਹੋਰ ਆਲੇ ਦੁਆਲੇ ਦੀਆਂ ਕਲੋਨੀਆਂ ਦੇ ਵਸਨੀਕਾਂ ਨੇ ਲੱਧੇਵਾਲੀ ਫਲਾਈਓਵਰ ਉਪਰ ਜੋ ਪਿਛਲੇ ਕਈ ਸਾਲਾਂ ਤੋ ਪ੍ਰਸ਼ਾਸ਼ਨ ਪੱਥਰ ਰੱਖੇ ਹੋਏ ਸਨ, ਇਹ ਹਟਾ ਦਿੱਤੇ ਗਏ ਹਨ ਅਤੇ ਫਲਾਈਓਵਰ ਨੂੰ ਪੂਰੀ ਤਰਾਂ ਨਾਲ ਚਲਦਾ ਕਰ ਦਿੱਤਾ ਗਿਆ ਹੈ । ਕੁਝ ਸਮਾਂ ਪਹਿਲਾ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਕਲੋਨੀਆਂ ਦੇ ਵਸਨੀਕ ਲੋਕਾਂ ਵਲੋਂ ਇਸ ਸਮੱਸਿਆ ਤੋ ਜਾਣੂ ਕਰਵਾਇਆ ਗਿਆ ਸੀ, ਉਸ ਤੋ ਬਾਅਦ ਰਜਿੰਦਰ ਬੇਰੀ ਵਲੋ ਇਸ ਫਲਾਈਓਵਰ ਉਪਰ ਲਾਈਵ ਹੋ ਕੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ ਸੀ ਕਿ 1 ਹਫ਼ਤੇ ਵਿਚ ਇਸ ਸਮਸਿਆਂ ਦਾ ਕੋਈ ਸਮਾਧਾਨ ਕੀਤਾ ਜਾਵੇ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਅੱਜ ਸਵੇਰੇ ਸਾਰੇ ਮੁਹੱਲਾ ਨਿਵਾਸੀਆਂ ਅਤੇ ਕਲੋਨੀਆਂ ਦੇ ਵਸਨੀਕ ਲੋਕਾਂ ਨੇ ਆਪਣੇ ਪੱਧਰ ਤੇ ਇਹ ਪੱਥਰ ਇਕ ਪਾਸੇ ਕਰਵਾ ਦਿੱਤੇ ਹਨ ਅਤੇ ਆਵਾਜਾਈ ਨੂੰ ਚੱਲਦਾ ਕਰ ਦਿੱਤਾ ਹੈ । ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਨੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਬੁਲਾਇਆ ਅਤੇ ਇਸ ਮੌਕੇ ਤੇ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਗਿਆ ਪਰ ਪ੍ਰਸ਼ਾਸ਼ਨ ਦਾ ਇਨਾਂ ਕੰਮਾ ਵੱਲ ਕੋਈ ਧਿਆਨ ਨਹੀ ਨਾ ਤਾਂ ਫਲਾਈਓਵਰ ਦੀਆਂ ਲਾਈਟਾਂ ਪਿਛਲੇ 2-3 ਮਹੀਨੇ ਤੋ ਜਗ ਰਹੀਆਂ ਹਨ । ਇਨਾਂ ਪੱਥਰਾਂ ਕਰਕੇ ਸੈਂਕੜੇ ਲੋਕਾਂ ਦੇ ਐਕਸੀਡੈਂਟ ਹੋ ਚੁੱਕੇ ਹਨ । ਰਜਿੰਦਰ ਬੇਰੀ ਨੇ ਕਿਹਾ ਕਿ ਸਾਡੀ ਹੁਣ ਵੀ ਪ੍ਰਸ਼ਾਸ਼ਨ ਕੋਲ ਮੰਗ ਹੈ ਕਿ ਇਸ ਫਲਾਈਓਵਰ ਉਪਰ ਜੋ ਤਾਰ ਨਿਕਲਦੀ ਹੈ ਉਸ ਦਾ ਜਲਦ ਜਲਦ ਤੋ ਹੱਲ ਕਰਵਾਇਆ ਜਾਵੇ । ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਮੁਹੱਲਾ ਨਿਵਾਸੀਆਂ ਅਤੇ ਕਲੋਨੀ ਨਿਵਾਸੀਆਂ ਦੇ ਮੁੱਖ ਮੰਗ ਦੇ ਚਲਦਿਆਂ ਇਹ ਫਲਾਈਓਵਰ ਬਣਵਾਇਆ ਗਿਆ ਸੀ ਪਰ ਅੱਜ ਮੌਕੇ ਦੀ ਸਰਕਾਰ ਇਸ ਫਲਾਈਓਵਰ ਦੀ ਦੇਖ ਭਾਲ ਕਰਨ ਵਿੱਚ ਫੇਲ ਸਾਬਿਤ ਹੋ ਰਹੀ ਹੈ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮੁਹੱਲਾ ਨਿਵਾਸੀ ਅਤੇ ਯੂਥ ਆਗੂ ਜਤਿੰਦਰ ਜੋਨੀ ਵੀ ਹਾਜ਼ਰ ਸਨ ।

















































