ਜਲੰਧਰ:- ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰ 65 ਦੇ ਅਧੀਨ ਆਉਂਦੇ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਵਿਅਕਤੀਆਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਜਲੰਧਰ ਦੇ ਸਾਂਸਦ ਸ ਚਰਨਜੀਤ ਸਿੰਘ ਚੰਨੀ ਜੀ ਦੇ ਐਮ ਪੀ ਲੈਡ ਫੰਡ ਵਿੱਚੋ ਓਪਨ ਜਿਮ ਲਗਵਾਇਆ ਗਿਆ। ਇਸ ਮੌਕੇ ਤੇ ਜਲੰਧਰ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਇਸ ਦਾ ਉਦਘਾਟਨ ਕੀਤਾ। ਰਜਿੰਦਰ ਬੇਰੀ ਨੇ ਕਿਹਾ ਕਿ ਸਾਂਸਦ ਚਰਨਜੀਤ ਸਿੰਘ ਚੰਨੀ ਜੀ ਵਲੋਂ ਸੈਂਟਰਲ ਹਲਕੇ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ ਹਨ। ਉਨਾਂ ਫੰਡਾਂ ਦੇ ਅਧੀਨ ਵੱਖ ਵੱਖ ਪਾਰਕਾਂ ਵਿੱਚ ਓਪਨ ਜਿਮ, ਬੈਂਚ, ਝੂਲੇ ਲਗਾਏ ਜਾ ਰਹੇ ਹਨ । ਹੋਰ ਵਿਕਾਸ ਕੰਮਾਂ ਲਈ ਵੀ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ । ਇਸ ਮੌਕੇ ਤੇ ਸ਼ਹੀਦ ਊਧਮ ਸਿੰਘ ਨਗਰ ਰੋਕ ਗਾਰਡਨ ਪਾਰਕ ਦੀ ਸੁਸਾਇਟੀ ਵਲੋ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਕੌਂਸਲਰ ਜਸਲੀਨ ਸੇਠੀ, ਵਿਦਿਆ ਸਾਗਰ ਪ੍ਰਧਾਨ ਰੋਕ ਗਾਰਡਨ, ਰਾਕੇਸ਼ ਨੰਦਾ ਚੇਅਰਮੈਨ, ਪੀ ਆਰ ਕਾਲੜਾ, ਭਾਟੀਆ, ਵਿਜੇ ਸਲਵਾਨ ਸਮਾਜ ਸੇਵਕ, ਜੀਵਨ ਕੁਮਾਰ, ਬੀ ਕੇ ਭੱਲਾ, ਬਲਾਕ ਪ੍ਰਧਾਨ ਰਾਜੇਸ਼ ਜਿੰਦਲ, ਪੰਜਾਬ ਕਾਂਗਰਸ ਸਕੱਤਰ ਰਜਿੰਦਰ ਲਾਡੀ, ਚੰਦਨ ਵਾਸਨ , ਬ੍ਰਹਮ ਦੇਵ ਸਹੋਤਾ, ਯਸ਼ ਪਾਲ ਸਫਰੀ, ਵਿੱਕੀ ਆਬਾਦਪੁਰਾ, ਮਹਿਲਾ ਕਾਂਗਰਸ ਤੋ ਪੱਲਵੀ ਆਬਾਦਪੁਰਾ , ਰਾਜਿੰਦਰ ਸਹਿਗਲ, ਭਾਰਤ ਭੂਸ਼ਣ,
ਮੌਜੂਦ ਸਨ।

















































