ਜਲੰਧਰ ( ਪਰਮਜੀਤ ਸਾਬੀ) – ਐਡਵੋਕੇਟ ਸੰਦੀਪ ਕੁਮਾਰ ਨੂੰ ਲੀਗਲ ਸੈੱਲ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਨਿਯੁਕਤੀ ਲਈ ਐਡਵੋਕੇਟ ਸੰਦੀਪ ਕੁਮਾਰ ਵਲੋ ਜਿਲਾ ਪ੍ਰਧਾਨ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਅਤੇ ਜੋ ਪਾਰਟੀ ਨੇ ਮੇਰੀ ਜ਼ਿੰਮੇਵਾਰੀ ਲਗਾਈ ਹੈ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਗਾ । ਐਡਵੋਕੇਟ ਸੰਦੀਪ ਕੁਮਾਰ ਪਹਿਲਾ ਵੀ ਪਾਰਟੀ ਦੇ ਕਈ ਅਹੁਦਿਆਂ ਤੇ ਸੇਵਾ ਨਿਭਾ ਚੁੱਕੇ ਹਨ । ਇਸ ਮੌਕੇ ਤੇ ਰਾਜੇਸ਼ ਭੱਟੀ ਸਕੱਤਰ ਪੰਜਾਬ ਕਾਂਗਰਸ , ਪ੍ਰਧਾਨ ਭਗਵਾਨ ਬਾਲਮੀਕ ਸਭਾ ਜਲੰਧਰ, ਐਡਵੋਕੇਟ ਗੁਰਮੇਲ ਸਿੰਘ, ਐਡਵੋਕੇਟ ਸਤਨਾਮ ਸਿੰਘ, ਐਡਵੋਕੇਟ ਯਸ਼ੋਵਰ, ਐਡਵੋਕੇਟ ਜਗਤ ਮੈਣੀ, ਐਡਵੋਕੇਟ ਹਿਮਾਂਸ਼ੂ, ਐਡਵੋਕੇਟ ਸੂਰਜ, ਸੰਜੀਵ ਭੱਟੀ, ਮਾਈਕਲ ਖੋਸਲਾ, ਵਿਸ਼ਾਲ ਡੋਗਰਾਂ, ਵਿਨੋਦ ਕੁਮਾਰ, ਤਿਲਕ ਰਾਜ, ਸਾਹਿਲ, ਰਮਨ ਬਹਿਲ ਮੌਜੂਦ ਸਨ ।

















































