ਜਲੰਧਰ (ਪਰਮਜੀਤ ਸਾਬੀ) – ਲੱਧੇਵਾਲੀ ਫਲਾਈਓਵਰ ਉਪਰ ਪਿਛਲੇ ਕਈ ਮਹੀਨਿਆਂ ਤੋ ਬੰਦ ਪਈਆਂ ਲਾਈਟਾ ਹੁਣ ਚਾਲੂ ਹੋ ਗਈਆਂ ਹਨ, ਅਸੀ ਆਲੇ ਦੁਆਲੇ ਦੀਆਂ ਕਾਲੋਨੀਆਂ ਦੇ ਲੋਕਾਂ ਸਮੇਤ ਪਿਛਲੇ ਦਿਨੀ ਮੇਅਰ ਸਾਹਿਬ ਕੋਲ ਮੰਗ ਕੀਤੀ ਸੀ ਕਿ ਫਲਾਈਓਵਰ ਦੀਆਂ ਲਾਇਟਾਂ ਬੰਦ ਪਈਆਂ ਹਨ । ਮੇਅਰ ਸਾਹਿਬ ਨੇ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆਂ ਫਲਾਈਓਵਰ ਦੀਆਂ ਲਾਇਟਾਂ ਜਗਵਾ ਦਿੱਤੀਆਂ ਹਨ । ਮੇਅਰ ਸਾਹਿਬ ਦਾ ਧੰਨਵਾਦ ਪਰ ਇਨਾਂ ਲਾਈਟਾਂ ਨੂੰ ਜਗਾਉਣ ਦਾ ਜੋ ਅਸਲੀ ਹੱਕ ਸੀ ਉਹ ਉਨਾਂ ਲੋਕਾਂ ਦਾ ਸੀ ਜਿੰਨਾ ਨੇ ਮੋਮਬੱਤੀਆਂ ਜਗਾ ਕੇ ਇਸ ਸੁੱਤੇ ਪਏ ਪ੍ਰਸ਼ਾਸਨ ਨੂੰ ਜਗਾਇਆ ਹੈ । ਪੰਜਾਬੀਂ ਦੀ ਕਹਾਵਤ ਹੈ ਕਿ ਦੇਰ ਨਾਲ ਆਏ ਪਰ ਦਰੁਸਤ ਆਏ । ਜਿੱਥੇ ਤੱਕ ਫਲਾਈਓਵਰ ਉਪਰੋ ਤਾਰ ਹਟਾਉਣ ਦੀ ਗੱਲ ਹੈ , ਉਹ ਸਾਰਾ ਮਾਮਲਾ ਡੀ ਸੀ ਸਾਹਿਬ ਦੀ ਜਾਣਕਾਰੀ ਵਿੱਚ ਹੈ । ਸਾਡੀ ਮੰਗ ਹੈ ਕਿ ਇਸ ਪੁਲ ਨੂੰ ਪੂਰੇ ਤਰੀਕੇ ਨਾਲ ਚੱਲਦਾ ਕੀਤਾ ਜਾਵੇ । ਕਿਉਕਿ ਪਿਛਲੀ ਸਰਕਾਰ ਦੇ ਸਮੇਂ ਕਰੋੜਾਂ ਰੁਪਏ ਲਗਾ ਕੇ ਇਹ ਪੁਲ ਦਾ ਨਿਰਮਾਣ ਕੀਤਾ ਗਿਆ ਹੈ । ਜਿਹੜੇ ਆਗੂ ਕਹਿੰਦੇ ਹਨ ਕਿ ਇਸ ਪੁਲ ਨੂੰ ਪਹਿਲਾ ਬਣਨ ਸਮੇਂ ਦੇਖਿਆ ਨਹੀ ਗਿਆ ਇਹ ਪੁਲ ਪ੍ਰੋਪਰ ਤਰੀਕੇ ਨਾਲ ਪਾਸ ਕੀਤਾ ਗਿਆ ਸੀ, ਪੀ ਡਬਲਯੂ ਡੀ ਦੇ ਸੀਨੀਅਰ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਇਹ ਪਾਸ ਹੋਇਆ ਹੈ ਅਤੇ ਬਣਾਇਆ ਗਿਆ ਹੈ । ਕੰਮ ਕਰਵਾਉਣ ਵਿੱਚ ਅਤੇ ਕਿਸੇ ਦੇ ਕੰਮ ਵਿੱਚ ਨੁਕਸ ਕਢਣ ਵਿੱਚ ਬਹੁਤ ਫਰਕ ਹੁੰਦਾ ਹੈ । ਇਸਲਈ ਮੇਰੀ ਅਤੇ ਆਲੇ ਦੁਆਲੇ ਦੀਆਂ ਕਾਲੋਨੀਆਂ ਅਤੇ ਮੁਹੱਲਿਆਂ ਦੇ ਲੋਕਾਂ ਦੀ ਇਹੋ ਮੰਗ ਹੈ ਕਿ ਇਸ ਪੁਲ ਦਾ ਜੋ ਵੀ ਹੱਲ ਹੋ ਸਕਦਾ ਹੈ, ਉਹ ਹਲ ਕਰਕੇ ਇਸ ਪੁਲ ਨੂੰ ਲੋਕਾਂ ਲਈ ਪੂਰੇ ਸਹੀ ਢੰਗ ਨਾਲ ਜਲਦੀ ਚਲਾਇਆ ਜਾਵੇ । ਅਕਸਰ ਕਿਹਾ ਜਾਂਦਾ ਹੈ ਕਿ ਜਦੋ ਕਿਸੇ ਵਿਅਕਤੀ ਕੋਲ ਆਪ ਕੋਈ ਕੰਮ ਨਾ ਹੋ ਸਕੇ ਤਾਂ ਦੂਸਰੀਆਂ ਦੇ ਕੀਤੇ ਹੋਏ ਕੰਮਾਂ ਵਿੱਚ ਨੁਕਸ ਕਢਣਾ ਸ਼ੁਰੂ ਕਰ ਦਿੰਦਾ । ਇਹੋ ਹਾਲ ਆਮ ਆਦਮੀ ਪਾਰਟੀ ਦਾ ਹੈ, ਆਪ ਦੀ ਸਰਕਾਰ ਕੋਲੋ ਪਿਛਲੇ 4 ਸਾਲਾਂ ਵਿੱਚ ਇੱਕ ਤਾਰ ਦਾ ਹੱਲ ਨਹੀ ਹੋ ਸਕਿਆ । ਰਾਜਿੰਦਰ ਬੇਰੀ ਨੇ ਕਿਹਾ ਕਿ 2-3 ਦਿਨਾਂ ਤੱਕ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਤਾਰ ਦੇ ਕੰਮ ਦਾ ਸਟੈਟਸ ਪਤਾ ਕੀਤਾ ਜਾਵੇਗਾ ਅਤੇ ਇਸ ਤਾਰ ਨੂੰ ਜਲਦ ਤੋ ਜਲਦ ਹਟਾਉਣ ਦੀ ਮੰਗ ਕੀਤੀ ਜਾਵੇਗੀ ।ਇਸ ਮੌਕੇ ਤੇ ਰਣਜੀਤ ਸਿੰਘ ਮਾਰਕੀਟ ਕਮੇਟੀ ਪ੍ਰਧਾਨ, ਕੁਲਵਿੰਦਰ ਕੁਮਾਰ, ਅਰਜਿੰਦਰ ਸਿੰਘ ਪ੍ਰਧਾਨ ਗੁਲਮਰਗ ਐਵੀਨਿਊ, ਗੁਰਮੀਤ ਚੰਦ ਦੁੱਗਲ ਕੋਟ ਰਾਮ ਦਾਸ, ਜਤਿੰਦਰ ਜੋਨੀ ਕੋਟ ਰਾਮ ਦਾਸ, ਡਾ ਗੁਰਮੇਲ ਸਿੰਘ ਬੇਅੰਤ ਨਗਰ, ਹਰਪ੍ਰੀਤ ਹੈਪੀ ਪਟੇਲ ਨਗਰ , ਸੁਖਵਿੰਦਰ ਸੁੱਚੀ ਪਿੰਡ, ਤਿਲਕ ਰਾਜ ਪਿੰਡ ਚੋਹਕਾਂ , ਸੁਲਿੰਦਰ ਸਿੰਘ ਕੰਡੀ ਕਬੀਰ ਐਵੀਨਿਊ, ਦਰਸ਼ਨ ਸਿੰਘ ਪਹਿਲਵਾਨ, ਦਵਿੰਦਰ ਸਿੰਘ ਕਰੋਲ ਬਾਗ , ਅਸ਼ਵਨੀ ਸ਼ਰਮਾ ਕਰੋਲ ਬਾਗ, ਕਿਸ਼ੋਰੀ ਲਾਲ , ਹੁਸਨ ਲਾਲ ਮੋਤੀ ਬਾਗ , ਰਾਜੂ ਪਹਿਲਵਾਨ ਬੇਅੰਤ ਨਗਰ , ਬੇਅੰਤ ਸਿੰਘ ਪਹਿਲਵਾਨ ਓਲਡ ਬੇਅੰਤ ਨਗਰ , ਹਰੀ ਦਾਸ ਕੋਟ ਰਾਮ ਦਾਸ, ਰਵਿੰਦਰ ਲਾਡੀ ਕਰੋਲ ਬਾਗ, ਰਜਿੰਦਰ ਸਹਿਗਲ, ਐਡਵੋਕੇਟ ਵਿਕਰਮ ਦੱਤਾ , ਰਵਿੰਦਰ ਸਿੰਘ ਰਵੀ ਮੌਜੂਦ ਸਨ

















































