ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਵਿਚ ਵਿਕਾਸ ਦੇ ਕੰਮਾਂ ਦੇ ਜੋ ਟੈਂਡਰ ਲਗਾਏ ਜਾ ਰਹੇ ਹਨ, ਉਨਾਂ ਟੈਂਡਰਾਂ ਵਿਚ ਵੱਡੇ ਪੱਧਰ ਤੇ ਹੇਰ ਫੇਰ ਹੋਣ ਦੇ ਇਲਜ਼ਾਮ ਰਜਿੰਦਰ ਬੇਰੀ ਵਲੋ ਲਗਾਏ ਗਏ ਹਨ। ਰਜਿੰਦਰ ਬੇਰੀ ਨੇ ਕਿਹਾ ਕਿ ਜਿਹੜੇ ਠੇਕੇਦਾਰਾਂ ਦਾ ਕੰਪੀਟੀਸ਼ਨ ਵਿਚ ਟੈਂਡਰ ਮਿਲਦੇ ਹਨ ਉਹ ਤਾਂ 35% ਤੇ ਮਿਲਦੇ ਹਨ ਅਤੇ ਜੋ ਸਤਾਧਾਰੀ ਧਿਰ ਦੇ ਨੁਮਾਇਦਿਆਂ ਦੇ ਖਾਸ ਠੇਕੇਦਾਰ ਹਨ, ਜਾ ਇਨਾਂ ਆਗੂਆਂ ਨੇ ਆਪਣੇ ਖ਼ਾਸ ਲੋਕਾਂ ਦੀਆਂ ਫਰਮਾਂ ਬਣਾਈਆਂ ਹਨ ਉਨਾਂ ਨੂੰ 2% ਲੈੱਸ ਤੇ ਕੰਮ ਦਿੱਤੇ ਜਾ ਰਹੇ ਹਨ। ਨਗਰ ਨਿਗਮ ਵਿਚ ਬੈਠੇ ਅਧਿਕਾਰੀਆਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਿਸ ਪੱਧਰ ਤੇ ਹੇਰਾ ਫੇਰੀ ਹੋ ਰਹੀ ਹੈ। ਸਿਆਸੀ ਆਗੂ ਆਪਣੇ ਚਹੇਤੇ ਠੇਕੇਦਾਰਾਂ ਕੋਲੋ ਅਡਵਾਂਸ ਵਿਚ ਕੰਮ ਕਰਵਾ ਕੇ ਜਨਤਾ ਵਿਚ ਵਾਹਾ ਵਾਹੀ ਖਟ ਰਹੇ ਹਨ, ਪਰ ਉਸ ਤੋ ਬਾਅਦ ਕਿ ਖੇਲ ਖੇਲਿਆ ਜਾਂਦਾ ਹੈ, ਇਹ ਸਭ ਆਮ ਜਨਤਾ ਨੂੰ ਕੀ ਪਤਾ। ਅੱਜ ਇਸੇ ਘਪਲੇ ਦਾ ਪਰਦਾਫਾਸ ਕਰਨ ਲਈ ਅਤੇ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਸੱਚ ਲਿਆਉਣ ਲਈ ਸਾਡੇ ਵਲੋ ਅੱਜ ਇਹ ਸਾਰਾ ਕੁਝ ਕੀਤਾ ਗਿਆ ਹੈ। ਆਪਣੇ ਚਹੇਤੇ ਠੇਕੇਦਾਰਾਂ ਨੂੰ ਖੁਸ਼ ਕਰਨ ਲਈ ਨਗਰ ਨਿਗਮ ਵਿਚ ਵੱਡੇ ਪੱਧਰ ਤੇ ਇਹ ਗੇਮਾਂ ਖੇਡੀਆਂ ਜਾ ਰਹੀਆਂ ਹਨ। ਕਈ ਕਈ ਸਾਲ ਪੁਰਾਣੇ ਠੇਕੇਦਾਰ ਜੋ ਕਿ ਕੰਪੀਟੀਸ਼ਨ ਵਿਚ ਕੰਮ ਭਰ ਰਹੇ ਹਨ, ਪਰ ਇੰਨਾਂ ਸਿਆਸੀ ਆਗੂਆਂ ਦੇ ਚਹੇਤੇ ਠੇਕੇਦਾਰਾਂ ਨੂੰ 2% ਤੇ ਕੰਮ ਅਲਾਟ ਕਰਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪਵਨ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ , ਡਾ ਜਸਲੀਨ ਸੇਠੀ, ਮਨਦੀਪ ਜੱਸਲ, ਮਨੋਜ ਕੁਮਾਰ ਮਨੂੰ ਬੜਿੰਗ , ਮੰਗਾ ਸਿੰਘ ਮੁਧੜ, ਸੁਨੀਲ ਦਕੋਹਾ, ਜਗਜੀਤ ਜੀਤਾ, ਜਤਿੰਦਰ ਜੋਨੀ, ਸੁਨੀਲ ਸ਼ਰਮਾ, ਰਵੀ ਬੱਗਾ, ਵਿਕਰਮ ਸ਼ਰਮਾ, ਗੁਲਸ਼ਨ ਮਿੱਡਾ, ਰੋਹਨ ਚੱਢਾ, ਆਦੇਸ਼ ਮਾਗੋ, ਵਿਕੀ ਆਬਾਦਪੁਰਾ, ਆਲਮ, ਰਵਿੰਦਰ ਲਾਡੀ, ਸੁਧੀਰ ਘੁੱਗੀ, ਨੰਦ ਲਾਲ, ਪ੍ਰੇਮ ਨਾਥ ਦਕੋਹਾ, ਮੁਨੀਪਾ, ਲੱਕੀ, ਮੁਨੀਸ਼ ਪਾਹਵਾ ਮੌਜੂਦ ਸਨ।

















































