ਜਲੰਧਰ (ਪਰਮਜੀਤ ਸਾਬੀ) – ਜਿਲਾ ਕਾਂਗਰਸ ਸ਼ਹਿਰੀ ਵਲੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸ਼ਤਰੀ ਜੀ ਦੀ ਬਰਸੀ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਚੌਂਕ ਅਤੇ ਪ੍ਰਤਿਮਾ ਉਪਰ ਕੋਈ ਸਫ਼ਾਈ ਵਿਵਸਥਾ ਨਹੀ ਸੀ । ਇਹ ਸਭ ਦੇਖ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਨਗਰ ਨਿਗਮ ਦੀ ਕਾਰਜਪ੍ਰਣਾਲੀ ਉਪਰ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਨਗਰ ਨਿਗਮ ਦਫਤਰ ਤੋ ਕੁਝ ਕੁ ਹੀ ਦੂਰੀ ਤੇ ਇਹ ਚੌਂਕ ਬਣਿਆ ਹੈ ਪਰ ਇਸ ਚੌਂਕ ਵਿੱਚ ਲੱਗੀ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸ਼ਤਰੀ ਦੀ ਪ੍ਰਤਿਮਾ ਨੂੰ ਸਾਫ਼ ਤੱਕ ਨਹੀ ਕੀਤਾ ਜਾਂਦਾ ਜਦਕਿ ਨਗਰ ਨਿਗਮ ਵਲੋ ਲੱਖਾਂ ਰੁਪਏ ਦੇ ਫੰਡ ਚੌਂਕਾਂ ਦੀ ਸਾਫ਼ ਸਫ਼ਾਈ ਲਈ ਰੱਖੇ ਜਾਂਦੇ ਹਨ । ਨਗਰ ਨਿਗਮ ਕਮਿਸ਼ਨਰ ਨੂੰ ਚਾਹੀਦਾ ਹੈ ਇਨਾਂ ਕੰਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਹੋ ਜਿਹੀਆ ਮਹਾਨ ਸਖਸ਼ੀਅਤਾਂ ਜਿਨਾਂ ਦਾ ਸਾਡੇ ਦੇਸ਼ ਦੇ ਵਿਕਾਸ ਅਤੇ ਤਰਕੀ ਲਈ ਅਹਿਮ ਯੋਗਦਾਨ ਹੈ, ਸ਼੍ਰੀ ਸ਼ਾਸ਼ਤਰੀ ਜੀ ਨੇ ਨਾਅਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ। ਇਸ ਮੌਕੇ ਤੇ ਰਵਿੰਦਰ ਲਾਡੀ, ਬ੍ਰਹਮ ਦੇਵ ਸਹੋਤਾ, ਪ੍ਰੇਮ ਸੈਣੀ, ਰਵੀ ਬੱਗਾ, ਦੀਨਾ ਨਾਥ ਪ੍ਰਧਾਨ, ਲਵੀ ਸੋਹਲ, ਰੋਹਨ ਚੱਢਾ, ਵਿਪਨ ਕੁਮਾਰ ਸਪੋਕਸਪਰਸਨ, ਸਤਪਾਲ ਮਿੱਕਾ, ਮਨਜੀਤ ਸਿਮਰਨ, ਅਸ਼ਵਨੀ ਮਲਹੋਤਰਾ, ਅਸ਼ੋਕ ਖੰਨਾ, ਸੰਜੀਵ ਦੁਆ , ਅਵਤਾਰ ਵਿਰਦੀ, ਮੰਨਾ ਗੋਬਿੰਦਗੜ੍ਹ, ਯਸ਼ ਪਾਲ ਸਫਰੀ, ਹਰਭਜਨ ਸਿੰਘ, ਲੱਕੀ, ਗੁਲਸ਼ਨ ਮਿੱਡਾ, ਜਨਕ ਰਾਜ, ਹਰਦੀਪ ਸਿੰਘ ਮੌਜੂਦ ਸਨ।

















































