ਸਮੂਹ ਪੰਥ ਹਤੈਸ਼ੀ ਸਿੱਖ ਜਥੇਬੰਦੀਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਸਿੱਖ ਭਾਈਚਾਰੇ ਦੇ ਬੱਚਿਆਂ ਦੀ ਬਾਂਹ ਫੜਨ ਲਈ ਅੱਗੇ ਆਉਣ ਕੁਲਵੰਤ ਸਿੰਘ ਮੰਨਣ

ਜਲੰਧਰ 10 ਜਨਵਰੀ – ਸਮੂਹ ਸਿੰਘ ਸਭਾਵਾਂ ਧਾਰਮਿਕ ਸਿੱਖ ਜਥੇਬੰਦੀਆਂ ਧਾਰਮਿਕ ਪੰਥ ਹਥੈਸ਼ੀ ਸੇਵਾ ਸੋਸਾਇਟੀਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਚੱਲ ਰਹੇ ਲੋੜਵੰਦ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਕਈ ਪਰਿਵਾਰ ਅਜੋਕੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਅਤੇ ਸਿਹਤ ਸਹੂਲਤਾਂ ਦੀਆਂ ਸੇਵਾਵਾਂ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਨਹੀਂ ਦੇ ਸਕਦੇ। ਜਿਨਾਂ ਬੇਗਾਨਗੀ ਅਤੇ ਬੇਹਾਲੀ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਦ ਕਿ ਇਹਨਾਂ ਦੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਬਾਵਜੂਦ ਵੀ ਸੱਖਣੇ ਰਹਿ ਜਾਂਦੇ ਹਨ ਅਤੇ ਜਿਨਾਂ ਨੂੰ ਸੇਧ ਸਹੂਲਤਾਂ ਵੀ ਲੈਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰਥਿਕ ਗਰੀਬੀ ਕਾਰਨ ਖਤਾ ਖਾਣਾ ਪੈਂਦਾ ਹੈ। ਇਹ ਵਿਚਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਪ੍ਰੈਸ ਦੇ ਨਾਂ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਆਮ ਤੌਰ ਤੇ ਕਮਜ਼ੋਰ ਪਰਿਵਾਰ ਬੱਚਿਆਂ ਨੂੰ ਚਾਹੁੰਦੇ ਹੋਏ ਵੀ ਵਿਦਿਆ ਤੇ ਸਿਹਤ ਸਹੂਲਤਾਂ ਤੋਂ ਸੱਖਣੇ ਰੱਖਣ ਲਈ ਮਜਬੂਰ ਹੋ ਜਾਂਦੇ ਹਨ। ਸਾਨੂੰ ਸਮੂਹ ਪੰਥ ਦਰਦੀਆਂ ਨੂੰ ਇਹਨਾਂ ਲੋੜਵੰਦ ਸਿੱਖ ਪਰਿਵਾਰਾਂ ਦੀ ਬਾਂਹ ਫੜਨ ਲਈ ਮੌਜੂਦਾ ਸਮੇਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਆਰਥਿਕ ਤੌਰ ਤੇ ਮਜਬੂਤ ਹੋ ਸਕਣ ਸਮੁੱਚੀਆਂ ਪੰਥ ਹਤਿਆਸ਼ੀ ਜਥੇਬੰਦੀਆਂ ਨੂੰ ਇਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪਣੇ ਦਸਵੰਧ ਦੇਣ ਦੀ ਸੋਚ ਦਾ ਧਿਆਨ ਇਹਨਾਂ ਵੱਲ ਕੇਂਦਰ ਕਨ ਦੀ ਲੋੜ ਹੈ। ਉਹਨਾਂ ਸਮੂਹ ਪੰਥਕ ਜਥੇਬੰਦੀਆਂ ਨੂੰ ਆਪਣੇ ਗੁਰੂਆਂ ਦੇ ਦੱਸੇ ਹੋਏ ਸਿੱਖੀ ਦੇ ਵੱਡਮੁੱਲੇ ਬਿਰਸੇ ਅਤੇ ਸਿਧਾਂਤਾਂ ਦੀ ਤਰਜਮਾਨੀ ਕਰਦੇ ਹੋਏ ਆਪਣਿਆਂ ਮਹੱਲਿਆਂ ਪਿੰਡਾਂ ਵਿੱਚ ਅਜਿਹੇ ਪਰਿਵਾਰ ਦੀ ਖੋਜ ਕਰਕੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਹਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਤੇ ਚੱਲ ਕੇ ਲੋੜਵੰਦ ਪਰਿਵਾਰ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਆਰਥਿਕ ਤੌਰ ਤੇ ਮਦਦ ਕਰਨੀ ਚਾਹੀਦੀ ਹੈ। ਜਲਦੀ ਹੀ ਸਮੂਹ ਸਿੰਘ ਸਭਾਵਾਂ ਅਤੇ ਸਿੱਖ ਚੜਦੀ ਕਲਾ ਦੀ ਸੋਚ ਰੱਖਣ ਵਾਲੀਆਂ ਸਮੂਹ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਹਰਿੰਦਰ ਸਿੰਘ ਢੀਡਸਾ ਹਲਕਾ ਇੰਚਾਰਜ ਉੱਤਰੀ ਜਲੰਧਰ, ਰਣਜੀਤ ਸਿੰਘ ਰਾਣਾ ਸਿੱਖ ਚੜਦੀ ਕਲਾ ਫਰੰਟ, ਸਤਿੰਦਰ ਸਿੰਘ ਪੀਤਾ, ਅਰਜਨ ਸਿੰਘ, ਸੰਜੇ ਗਾਂਧੀ ਨਗਰ, ਸਤਪਾਲ ਸਿੰਘ, ਨੀਲਾ, ਮਹਿਲ, ਸਤਨਾਮ ਸਿੰਘ, ਵਿੱਕੀ, ਜੀਐਸ ਕਾਲਾ, ਪ੍ਰਦੀਪ ਸਿੰਘ ਸੰਤੋਖਪੁਰਾ ਤੇ ਦਲਜੀਤ ਸਿੰਘ ਹਾਜਰ ਸਨ।

Leave a Comment

Your email address will not be published. Required fields are marked *

Scroll to Top