ਪੀ.ਏ.ਪੀ. ਦੀ ਕ੍ਰਿਕਟ ਟੀਮ ਨੇ ਜਿੱਤਿਆ ਪਹਿਲਾ ਇੰਟਰ ਰੇਂਜ ਪੰਜਾਬ ਪੁਲਿਸ ਕ੍ਰਿਕਟ ਟੂਰਨਾਮੈਂਟ

ਜਲੰਧਰ, 5 ਫਰਵਰੀ :  ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਗਸਟਰਾਂ ‘ਤੇ ਵਾਰ’ ਦੇ ਆਪ੍ਰੇਸ਼ਨਾਂ ਵਿੱਚ ਮਸਰੂਫ ਪੰਜਾਬ ਪੁਲਿਸ ਦੇ ਮਾਨਸਿਕ ਮਨੋਬਲ ਨੂੰ ਬਣਾਏ ਰੱਖਣ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਟੇਟ ਆਰਮਡ ਪੁਲਿਸ, ਜਲੰਧਰ ਐਮ.ਐਫ. ਫਾਰੂਕੀ ਦੇ ਯਤਨਾਂ ਸਦਕਾ ਪਹਿਲਾ ਇੰਟਰ ਰੇਂਜ ਪੰਜਾਬ ਪੁਲਿਸ ਕ੍ਰਿਕਟ ਟੂਰਨਾਮੈਂਟ ਪੀ.ਏ.ਪੀ. ਗਰਾਊਂਡ, ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਕੁੱਲ 17 ਟੀਮਾਂ ਨੇ ਭਾਗ ਲਿਆ।

ਇਨ੍ਹਾਂ ਟੀਮਾਂ ਦੇ 4 ਗਰੁੱਪ ਬਣਾ ਕੇ ਲੀਗ ਮੈਚ, ਕੁਆਰਟਰ ਫਾਈਨਲ, ਸੈਮੀ ਫਾਈਨਲ ਅਤੇ ਫਾਈਨਲ ਮੈਚ ਕਰਵਾਏ ਗਏ। ਟੂਰਨਾਮੈਂਟ ਦੇ ਮੁਕਾਬਲਿਆਂ ਵਿੱਚ ਜਿੱਤ ਅਨੁਸਾਰ ਦਫਤਰ ਸੈਂਟਰਲ ਸਪੋਰਟਸ, ਪੰਜਾਬ ਪੁਲਿਸ ਅਤੇ ਪੀ.ਏ.ਪੀ ਕ੍ਰਿਕਟ ਟੀਮਾਂ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪ੍ਰਸ਼ਾਸਨ, ਪੀ.ਏ.ਪੀ. ਇੰਦਰਬੀਰ ਸਿੰਘ ਦੀ ਰਹਿਨੁਮਾਈ ਹੇਠ ਫਾਈਨਲ ਮੈਚ ਕਰਵਾਇਆ ਗਿਆ। ਰੌਮਾਂਚਕ ਫਾਈਨਲ ਮੈਚ ਵਿੱਚ ਦੋਵਾਂ ਟੀਮਾਂ ਵਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ।
ਪੀ.ਏ.ਪੀ. ਦੀ ਕ੍ਰਿਕਟ ਟੀਮ ਨੇ ਜਿੱਤ ਹਾਸਲ ਕਰਦਿਆਂ ਪਹਿਲੀ ਇੰਟਰ ਰੇਂਜ ਪੰਜਾਬ ਪੁਲਿਸ ਕ੍ਰਿਕਟ ਟੂਰਨਾਮੈਂਟ ਦੀ ਟਰਾਫੀ ਆਪਣੇ ਨਾਮ ਕੀਤੀ। ਇਸ ਮੌਕੇ ਸਾਰੀਆਂ ਟੀਮਾਂ ਦੇ ਨੋਡਲ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਗਿਆ।

Leave a Comment

Your email address will not be published. Required fields are marked *

Scroll to Top