ਮਜੀਠੀਆ ਨੇ  Rubicon ਦੇ sunroof ਚੋ ਨਿਕਲ ਕੇ ਉਡਾਏ ਕਬੂਤਰ ਤੇ ਕਿਹਾ ਉੱਡ ਗਿਆ ਭਗਵੰਤ ਮਾਨ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸੋਮਵਾਰ ਨੂੰ ਪੂਰੇ ਲਾਮ-ਲਸ਼ਕਰ ਸਮੇਤ ਅੰਮ੍ਰਿਤਸਰ ਪਹੁੰਚੇ। ਉਹ ਸਵੇਰੇ ਕਰੀਬ 9 ਵਜੇ ਚੰਡੀਗੜ੍ਹ ਤੋਂ ਅਕਾਲੀ ਵਰਕਰਾਂ ਦੇ ਕਾਫਲੇ ਨਾਲ ਅੰਮ੍ਰਿਤਸਰ ਲਈ ਰਵਾਨਾ ਹੋਏ।
ਰਸਤੇ ਦੌਰਾਨ ਕੁਝ ਅਕਾਲੀ ਵਰਕਰਾਂ ਵੱਲੋਂ ਮਜੀਠੀਆ ਨੂੰ ਚਿੱਟੇ ਰੰਗ ਦੇ ਕਬੂਤਰ ਭੇਟ ਕੀਤੇ ਗਏ। ਇਸ ਮੌਕੇ ਮਜੀਠੀਆ ਨੇ Rubicon ਗੱਡੀ ਦੇ ਸਨਰੂਫ਼ ਵਿੱਚੋਂ ਬਾਹਰ ਨਿਕਲ ਕੇ ਕਬੂਤਰ ਉਡਾਉਂਦੇ ਹੋਏ ਕਿਹਾ, “ਭਗਵੰਤ ਮਾਨ ਉੱਡ ਗਿਆ।”
ਮਜੀਠੀਆ ਦੇ ਇਹ ਸ਼ਬਦ ਸੁਣਦੇ ਹੀ ਮੌਜੂਦ ਵਰਕਰਾਂ ਵਿੱਚ ਜੋਸ਼ ਭਰ ਗਿਆ ਅਤੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਮਜੀਠੀਆ ਦਾ ਸਾਥ ਦਿੱਤਾ।

Leave a Comment

Your email address will not be published. Required fields are marked *

Scroll to Top