ਆਦਮਪੁਰ (ਪਰਮਜੀਤ ਸਾਬੀ) ਦਸਵੰਧ ਗਰੀਬਾਂ ਲਈ ਵੈਲਫੇਅਰ ਸੋਸਾਇਟੀ ਰਜਿ ਪੰਜਾਬ ਡਰੋਲੀ ਪਿੰਡ ਵੱਲੋਂ ਮਹਾ ਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ 54ਵਾਂ ਸਵੈ ਇਛੁੱਕ ਖੂਨ ਦਾਨ ਕੈਂਪ 15 ਫਰਵਰੀ ਦਿਨ ਐਤਵਾਰ ਪਿੰਡ ਖਨੋੜਾ ਸ਼ਿਵ ਮੰਦਿਰ ਜ਼ਿਲਾ ਹੁਸ਼ਿਆਰਪੁਰ ਵਿਖੇ ਸ.ਜਸਵੰਤ ਸਿੰਘ ਜੱਸਾ ਚੇਅਰਮੈਨ ਅਤੇ ਰਵੀ ਪੇਂਟਰ ਭੱਟੀ ਦੇ ਸਹਿਯੋਗ ਸਦਕਾ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਜੱਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਡਰੋਲੀ ਕਲਾ ਅਤੇ ਸੁਖਜੀਤ ਸਿੰਘ ਸੁਖੀ ਵੱਲੋਂ ਸੰਗਤਾਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉ।

















































