ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਚੁਗਿੱਟੀ ਵਾਲੇ ਪਾਸਿਓ ਜਦੋ ਆਪਣਾ ਲੱਧੇਵਾਲੀ ਫਲਾਈਓਵਰ ਉਪਰ ਚੜਦੇ ਆ, ਉਪਰੋ ਅੱਧਾ ਟੁੱਟ ਚੁਕਿਆ ਹੈ । ਪਰ ਪ੍ਰਸ਼ਾਸ਼ਨ ਸੁੱਤਾ ਪਿਆ ਹੈ । ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ । ਜਿਹੜਾ ਬਾਕੀ ਅੱਧਾ ਗਾਡਰ ਲਗਾ ਹੋਇਆ ਹੈ, ਜੇਕਰ ਉਹ ਕਿਸੇ ਉਪਰ ਡਿਗ ਗਿਆ ਤਾਂ ਜਾਨੀ ਨੁਕਸਾਨ ਹੋਣ ਦਾ ਡਰ ਹੈ । ਨਾ ਨਗਰ ਨਿਗਮ ਦਾ ਤੇ ਨਾ ਪੀ ਡਵਲਯੂ ਡੀ ਦਾ ਇਸ ਫਲਾਈਓਵਰ ਵੱਲ ਕੋਈ ਧਿਆਨ ਹੈ ਤੇ ਨਾ ਕਿਸੇ ਆਮ ਆਦਮੀ ਪਾਰਟੀ ਦੇ ਆਗੂ ਦਾ ਇਸ ਫਲਾਈਓਵਰ ਦੇ ਕੰਮ ਪ੍ਰਤੀ ਕੋਈ ਰੁਝਾਨ ਹੈ । ਸਾਡੀ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਕੋਲ ਮੰਗ ਹੈ ਕਿ ਇਸ ਮਾਮਲੇ ਦਾ ਹੱਲ ਜਲਦ ਤੋ ਜਲਦ ਕਰਵਾਇਆ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ । ਇਸ ਤੋ ਪਹਿਲਾਂ ਵੀ ਇਸ ਫਲਾਈਓਵਰ ਦੀਆਂ ਲਾਈਟਾ ਜਗਵਾਉਣ ਲਈ ਆਲੇ ਦੁਆਲੇ ਦੀਆਂ ਕਲੋਨੀਆਂ ਦੇ ਲੋਕਾਂ ਨੂੰ ਮੋਮਬੱਤੀਆਂ ਜਗਾ ਕੇ ਪ੍ਰਦਰਸ਼ਨ ਕਰਨਾ ਪਿਆ ਸੀ ਉਸ ਤੋ ਬਾਅਦ ਲਾਈਟਾਂ ਲਗਾਈਆ ਗਈਆ ਸਨ ।

















































