ਕੈਨੇਡਾ ‘ਚ ਰਹਿੰਦੀ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦਾ ਘਰ ਵਿੱਚ ਕਤਲ

ਇੰਟਰਨੈਸ਼ਨਲ ਡੈਸਕ – ਕੈਨੇਡਾ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ (45) ਦਾ ਉਸਦੇ ਘਰ ਵਿੱਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਲਾਸਾਲ ਦੇ ਸੇਂਟ-ਲੂਸ ਕ੍ਰੇਸੈਂਟ ਵਿਖੇ ਇਕ ਇਮਾਰਤ ਵਿੱਚ ਵਾਪਰੀ। ਤੜਕੇ ਪੁਲਿਸ ਨੂੰ ਮਿਲੀ ਐਮਰਜੈਂਸੀ ਕਾਲ ਤੋਂ ਬਾਅਦ ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਨੈਂਸੀ ਗਰੇਵਾਲ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸਦੇ ਸਰੀਰ ‘ਤੇ ਚਾਕੂ ਦੇ ਕਈ ਘਾਅ ਸਨ। ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਵੱਧ ਖੂਨ ਵਹਿ ਜਾਣ ਕਾਰਨ ਉਸਦੀ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਸੀ ਅਤੇ ਭਾਰਤ-ਕੈਨੇਡਾ ਸੰਬੰਧਾਂ ਤੇ ਰਾਜਨੀਤਿਕ ਮਸਲਿਆਂ ‘ਤੇ ਖੁੱਲ੍ਹ ਕੇ ਆਪਣੀ ਰਾਏ ਦਿੰਦੀ ਸੀ। ਨੈਂਸੀ ਗਰੇਵਾਲ ਹਮੇਸ਼ਾ ਹੀ ਵਿਵਾਦਾਂ ਵਿੱਚ ਚਲਦੇ ਸਨ ਪਿਛਲੇ ਦਿਨੀ ਵੀ ਇਹਨਾਂ ਨੇ ਰਾਧਾ ਸੁਆਮੀ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਅੰਮਿ੍ਤਪਾਲ ਸਿੰਘ ਮਹਿਰੋਂ ਤੇ ਵੀ ਟਿੱਪਣੀ ਕੀਤੀ ਸੀ।

Leave a Comment

Your email address will not be published. Required fields are marked *

Scroll to Top