ਜਲੰਧਰ (ਪਰਮਜੀਤ ਸਾਬੀ) – ਬੀਤੇ ਦਿਨੀਂ ਤੁਹਾਡੀ ਆਪਣੀ ਐਨ ਜੀ ਓ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦਾ ਮੁੱਢ ਬੰਨ੍ਹਣ ਵਾਲੇ ਸਰਕਾਰੀ ਵਕੀਲ ਸਾਬ ਐਡਵੋਕੇਟ ਸਰਦਾਰ ਯੁਵਰਾਜ ਸਿੰਘ ਜੀ ਦਾ ਜਨਮ ਦਿਨ ਬੋਲੀਨੇ ਪਿੰਡ ਦੀ ਸ਼ਾਨ ਸ਼੍ਰੀ ਕੁਲਵਿੰਦਰ ਬਾਘਾ ਸਾਬ ਜੀਆਂ ਦੀ ਯੋਗ ਅਗਵਾਈ ਵਿੱਚ ਕੇਕ ਕੱਟ ਕੇ ਮਨਾਇਆ ਗਿਆ ਅਤੇ

ਐਡਵੋਕੇਟ ਸਾਬ ਦੇ ਹਮੇਸ਼ਾ ਹੀ ਚੜਦੀਕਲਾ ਵਾਲੇ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਦੌਰਾਨ ਉਚੇਚੇ ਤੌਰ ਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ, ਮੈਂਬਰ ਸਹਿਬਾਨ ਸ਼੍ਰੀ ਹਰਜਿੰਦਰਪਾਲ ਟੋਨੀ ਕੰਦੋਲਾ ਜੀ, ਵੀਰ ਗੋਲਡੀ ਜੀ ਆਦਿਕ ਸੱਜਣ ਮਿੱਤਰ ਹਾਜ਼ਰ ਸਨ।

















































