ਸੱਤ ਦਿਨਾਂ ਹੋਲੇ ਮਹੱਲੇ ਲੰਗਰ ਦੀ ਅਰਦਾਸ ਬੇਨਤੀ ਨਾ ਹੋਈ ਸਮਾਪਤੀ

ਜਲੰਧਰ ਅੱਠ ਮਾਰਚ ਅੱਜ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰਡ ਲੰਮਾ ਪਿੰਡ ਜਲੰਧਰ ਵੱਲੋਂ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੋ ਮਾਰਚ ਤੋਂ 7 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲਾ ਮਹੱਲਾ ਮਨਾਉਣ ਜਾਣ ਵਾਲਿਆ ਸੰਗਤਾਂ ਦੀ ਆਮਦ ਨੂੰ ਮੁੱਖ ਰੱਖ ਕੇ ਲੰਗਰ ਦਿਨ ਰਾਤ ਲਗਾਏ ਗਏ। ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੇਵਾ ਸੋਸਾਇਟੀਆਂ ਸੁਖਮਣੀ ਸੇਵਾ ਸੋਸਾਇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਤਨ ਮਨ ਧਨ ਕਰਕੇ 24 ਘੰਟੇ ਸੇਵਾਵਾਂ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਸਮਾਪਤੀ ਦੀ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਸੰਗਤਾਂ ਵਿੱਚ ਵਰਤਾਈ ਗਈ ਰਣਜੀਤ ਸਿੰਘ ਰਾਣਾ ਚੇਅਰਮੈਨ ਨੇ ਕਿਹਾ ਕਿ ਮਹਾਨ ਕਾਰਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰਸਾਏ ਸ੍ਰੀ ਹੋਲਾ ਮਹੱਲਾ ਨੂੰ ਮੁੱਖ ਰੱਖ ਕੇ ਸੰਗਤਾਂ ਹਰ ਸਾਲ ਸੇਵਾਵਾਂ ਕਰਦੀਆਂ ਹਨ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਪਰਮਾਤਮਾ ਜਿਨਾਂ ਸੰਗਤਾਂ ਨੇ ਇਹਨਾਂ ਲੰਗਰਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ ਦਿਨ ਦੁਗਣੀ ਰਾਤ ਚੌਗਣੀ ਹਮੇਸ਼ਾ ਚੜਦੀ ਕਲਾ ਵਿੱਚ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਬਾਲਾ ਜੀਵਨ ਬਖਸ਼ਣ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਕਾਰਜਾਂ ਵਿੱਚ ਹਮੇਸ਼ਾ ਲਈ ਆਪਣੀਆਂ ਸੇਵਾਵਾਂ ਦਿੰਦੇ ਰਹੀਏ ਇਸ ਮੌਕੇ ਉਹਨਾਂ ਨਾਲ ਬਾਬਾ ਕੁਲਵੰਤ ਸਿੰਘ ਸੰਤੋਖਪੁਰਾ, ਸਰਦਾਰ ਕਰਨੈਲ ਸਿੰਘ ਜੀ ਰੇਰੂ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਲੋਹ ਲੰਗਰ ਹਰਭਜਨ ਸਿੰਘ, ਦਲਜੀਤ ਸਿੰਘ ਲੰਮਾ ਪਿੰਡ, ਉਮਮ ਸਿੰਘ, ਮਹਿੰਦਰ ਸਿੰਘ ਲੰਮਾ ਪਿੰਡ ਠੇਕੇਦਾਰ ਓ ਪ੍ਰਕਾਸ਼ ਜਗਤਾਰ ਸਿੰਘ ਫੌਜੀ ਹਰਭਜਨ ਸਿੰਘ ਲੰਮਾ ਪਿੰਡ, ਸੁਖਵਿੰਦਰ ਸਿੰਘ ਲੰਮਾ ਪਿੰਡ, ਸੁਰਿੰਦਰ ਸਿੰਘ ਰਾਜ, ਚਰਨਜੀਤ ਸਿੰਘ ਬਿੱਲਾ, ਹਰਭਜਨ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਚਰਨਜੀਤ ਸਿੰਘ ਸੰਤੋਖਪੁਰਾ, ਹਰਜੀਤ ਸਿੰਘ ਜੰਡੂ ਸਿੰਘਾ ਵਾਲੇ, ਮਹਿੰਦਰ ਸਿੰਘ ਜੰਬਾ, ਜੋਗਿੰਦਰ ਸਿੰਘ, ਰਾਜ ਕੁਮਾਰ ਜੈਸਵਾਲ, ਹਰਜੀਤ ਸਿੰਘ ਸੰਤੋਖਪੁਰਾ, ਸਤਿੰਦਰ ਸਿੰਘ ਪੀਤਾ, ਪਰਵਿੰਦਰ ਸਿੰਘ ਬਬਲੂ, ਬਲਵਿੰਦਰ ਸਿੰਘ ਭਾਟੀਆ, ਆਕਾਸ਼ਦੀਪ ਸਿੰਘ ਸੇਠੀ, ਗੁਰਿੰਦਰ ਸਿੰਘ ਬੇਦੀ, ਤ੍ਰਿਪਤ ਜੋਤ ਸਿੰਘ ਜੋਧਾ, ਰਣਜੀਤ ਸਿੰਘ ਲੰਮਾ ਪਿੰਡ, ਕਰਮਜੀਤ ਸਿੰਘ ਸੋਡੇ ਵਾਲੇ, ਮਨਜੀਤ ਸਿੰਘ ਅਤੇ ਹੋਰ ਅਨੇਕਾਂ ਸੇਵਾਦਾਰ ਅਰਦਾਸ ਮੌਕੇ ਸ਼ਾਮਲ ਸਨ।

Leave a Comment

Your email address will not be published. Required fields are marked *

Scroll to Top