ਜਲੰਧਰ – ਅੱਜ ਸ. ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਸ਼ਹੀਦ ਸ ਭਗਤ ਸਿੰਘ ਚੌਂਕ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ। ਇਸ ਮੌਕੇ ਤੇ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਅਤੇ ਹਲਕਾ ਜਲੰਧਰ ਵੈਸਟ ਤੋ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਸ਼ਹੀਦ ਸ ਭਗਤ ਸਿੰਘ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਸਾਡੇ ਦੇਸ਼ ਦੀ ਸ਼ਾਂਤੀ, ਖੁਸ਼ਹਾਲੀ ਲਈ ਦਿੱਤੀਆਂ ਹਨ, ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਸ਼ਹੀਦਾਂ ਦੇ ਨਾਮ ਤੇ ਸਿਰਫ਼ ਵੋਟਾਂ ਲੈ ਕੇ ਅੱਜ ਸ਼ਹੀਦਾਂ ਨੂੰ ਭੁੱਲ ਚੁੱਕੀ ਹੈ ਅਤੇ ਸਿਰਫ਼ ਮਸ਼ਹੂਰੀਆਂ ਵਾਲੀ ਪਾਰਟੀ ਬਣ ਗਈ ਹੈ। ਇਸ ਮੌਕੇ ਤੇ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਰਸ਼ਪਾਲ ਜੱਖੂ, ਵਿਪਨ ਕੁਮਾਰ, ਬਲਰਾਜ ਠਾਕੁਰ, ਡਾ ਜਸਲੀਨ ਸੇਠੀ, ਪ੍ਰੇਮ ਪਾਲ ਡੁਮੇਲੀ, ਨਵਦੀਪ ਜਾਰੇਵਾਲ, ਵਿਕਾਸ ਤਲਵਾੜ, ਦੀਨਾ ਨਾਥ, ਸੁਭਾਸ਼ ਢੱਲ, ਰਵੀ ਸੈਣੀ, ਬ੍ਰਹਮ ਦੇਵ ਸਹੋਤਾ, ਵਿੱਕੀ ਆਬਾਦਪੁਰਾ, ਨਰੇਸ਼ ਵਰਮਾ, ਅਨਿਲ ਕੁਮਾਰ, ਮਸਤ ਰਾਮ ਕਿਸ਼ਨ, ਵਿਕਰਮ ਭੰਡਾਰੀ, ਰਵਿੰਦਰ ਲਾਡੀ, ਮੁਨੀਪਾ ਸਵਾਮੀ, ਅਸ਼ਵਨੀ ਸ਼ਰਮਾ ਟੀਟੂ, ਆਦੇਸ਼ ਮਾਗੋ, ਲਵੀ ਸੋਹਲ , ਪ੍ਰੇਮ ਸੈਣੀ, ਯਸ਼ ਪਾਲ, ਐਡਵੋਕੇਟ ਬੱਚਨ ਲਾਲ, ਅਕਸ਼ਵੰਤ ਖੋਸਲਾ, ਜਗਮੋਹਨ ਛਾਬੜਾ, ਮਨਜੀਤ ਸਿਮਰਨ, ਭਾਰਤ ਭੂਸ਼ਣ, ਵੰਦਨਾ ਮਹਿਤਾ, ਸ਼ਬਨਮ, ਸੁਨੀਤਾ, ਪੱਲਵੀ, ਮਨਦੀਪ ਕੌਰ, ਕੀਮਤੀ ਸੈਣੀ, ਕਪਿਲ ਦੇਵ, ਗੁਰਮੀਤ ਜੱਸੀ , ਰਜਨੀਸ਼ ਸੈਣੀ, ਸੁਰਿੰਦਰ ਕੁਮਾਰ , ਸਰਬਜੀਤ ਮੰਨਾ ਮੌਜੂਦ ਸਨ।

















































