ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਧੀਨਾ ਮਾਰਕੀਟ ਦੇ ਵਪਾਰੀਆਂ ਨਾਲ ਮੀਟਿੰਗ

ਜਲੰਧਰ, 29 ਮਾਰਚ : ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਅੱਜ ਧੀਨਾ ਮਾਰਕੀਟ ਦੇ ਵਪਾਰੀਆਂ ਨਾਲ ਇੰਟਰੈਕਟਿਵ ਸੈਸ਼ਨ ਕਰਵਾਇਆ। ਇਹ ਮੀਟਿੰਗ ਐਸੋਸੀਏਸ਼ਨ ਪ੍ਰਧਾਨ ਅਤੇ ਵਪਾਰੀਆਂ ਲਈ ਆਪਣੇ ਮੁੱਦੇ ਖੁੱਲ੍ਹ ਕੇ ਸਾਂਝੇ ਕਰਨ ਲਈ ਅਹਿਮ ਪਲੇਟਫਾਰਮ ਸਾਬਤ ਹੋਈ।

ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਚੇਅਰਮੈਨ ਇੰਦਰਵੰਸ਼ ਸਿੰਘ ਚੱਢਾ ਨੇ ਵਪਾਰੀਆਂ ਦੇ ਮੁੱਦਿਆਂ ਨੂੰ ਗਹੁ ਨਾਲ ਸੁਣਿਆ ਅਤੇ ਨਿਰਧਾਰਿਤ ਸਮੇਂ ਵਿੱਚ ਢੁੱਕਵੇਂ ਹੱਲ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਮੰਤਵ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਵਪਾਰੀਆਂ ਅਤੇ ਪ੍ਰਸ਼ਾਸਨ ਵਿਚਾਲੇ ਸੰਵਾਦ ਨੂੰ ਹੋਰ ਮਜ਼ਬੂਤ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਕਮਿਸ਼ਨ ਦੀ ਵਪਾਰੀਆਂ ਦੀਆਂ ਸਮੱਸਿਆਵਾਂ ਬਾਰੇ ਖੁੱਲ੍ਹੀ ਗੱਲਬਾਤ ਅਤੇ ਤੁਰੰਤ ਕਾਰਵਾਈ ਕਰਨ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਵਿਧਾਨ ਸਭਾ ਟ੍ਰੇਡਰਜ਼ ਕਮਿਸ਼ਨ ਚੇਅਰਮੈਨ ਨਵਨੀਤ ਸਿੰਘ ਜੂਨੇਜਾ ਨੇ ਵਪਾਰੀਆਂ ਦਾ ਭਰਵੀਂ ਸ਼ਮੂਲੀਅਤ ਲਈ ਧੰਨਵਾਦ ਕੀਤਾ। ਇਸ ਸੈਸ਼ਨ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਵਿਧਾਨ ਸਭਾ ਟ੍ਰੇਡਰਜ਼ ਕਮਿਸ਼ਨ (ਕੈਂਟ) ਦੇ ਮੈਂਬਰ ਸੁਮਿਤ ਬਾਜਵਾ, ਗੁਲਸ਼ਨ ਜੈਨ, ਸੁਖਵਿੰਦਰ ਸਿੰਘ ਅਤੇ ‘ਆਪ’ ਦੇ ਸੀਨੀਅਰ ਆਗੂ ਬਚਿੱਤਰ ਸਿੰਘ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top