ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸੀਏਸ਼ਨ ਪੰਜਾਬ ਵੱਲੋਂ ਦਾਨੀ ਸੱਜਣ ਅਮਨਦੀਪ ਸੰਦਲ ਦਾ ਕੀਤਾ ਸਤਿਕਾਰ

ਜਲੰਧਰ- ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜੋ ਜਵਾਨ ਸ਼ਹੀਦ ਹੋਏ ਸਨ ਉਹਨਾਂ ਪਰਿਵਾਰਾਂ ਦੇ ਮਾਨ ਸਨਮਾਨ ਲਈ ਹਰ ਸਾਲ ਸੀਆਰਪੀਐਫ ਐਸ਼ੋਸ਼ੀਏਸ਼ਨ ਵੱਲੋਂ ਇਹਨਾਂ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਵੀ ਮਾਰਚ ਮਹੀਨੇ ਵਿੱਚ ਇਹਨਾਂ ਪਰਿਵਾਰਾਂ ਦੀ ਹੌਸਲਾ ਅਫਜਾਈ ਲਈ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਗਰੁੱਪ ਸੈਂਟਰ ਜਲੰਧਰ ਵਿੱਚ ਡੀਆਈਜੀ ਰਕੇਸ਼ ਰਾਓ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਪ੍ਰੋਗਰਾਮ ਕੀਤਾ ਗਿਆ ਸੀ।

ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਇਹ ਜਾਣਕਾਰੀ ਦਿੱਤੀ ਕਿ ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਤੇ ਯੋਧਿਆਂ ਦੀ ਧਰਤੀ ਨਾਲ ਜਾਣੀ ਜਾਂਦੀ ਹੈ। ਆਜ਼ਾਦੀ ਦੇ ਸਮੇਂ ਪੰਜਾਬ ਦੇ ਸਭ ਤੋਂ ਵੱਧ ਸ਼ਹੀਦ ਹੋਏ ਸਨ ਜਿਨਾਂ ਦੀ ਲਿਸਟ ਅੱਜ ਵੀ ਕਾਲੇ ਪਾਣੀ ਵਿੱਚ ਮੌਜੂਦ ਹੈ। ਇਹ ਪੰਜਾਬ ਦਾ ਇੱਕ ਇਤਿਹਾਸ ਹੈ। ਇਸ ਤਰ੍ਹਾਂ ਸਾਰੇ ਹਿੰਦੁਸਤਾਨ ਦੀ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਆਪਣੀ ਦੇਸ਼ ਦੀ ਆਨ ਅਤੇ ਸ਼ਾਨ ਲਈ ਪਿੱਛੇ ਨਹੀਂ ਹਟਦੇ। ਸੀਆਰਪੀਐਫ ਦੇ ਬਹਾਦਰ ਜਵਾਨ ਜੰਮੂ ਕਸ਼ਮੀਰ, ਛੱਤੀਸਗੜ੍ਹ, ਨਾਗਾਲੈਂਡ ਅਤੇ ਅਸਾਮ ਦੀਆਂ ਪਹਾੜੀਆਂ ਵਿੱਚ ਮੂੰਹ ਤੋੜਵਾਂ ਜਵਾਬ ਦਿੰਦੇ ਹਨ। ਸੀਆਰਪੀਐਫ ਦਾ ਇੱਕ ਇੱਕ ਜਵਾਨ ਅੱਤਵਾਦੀਆਂ ਦੇ ਵੱਡੇ ਗਰੁੱਪਾਂ ਦਾ ਸਾਹਮਣਾ ਕਰਦਾ ਹੈ ਜੋ ਕਿ ਇਤਿਹਾਸ ਗਵਾਹ ਹੈ।

ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਸੀਆਰਪੀਐਫ ਐਸ਼ੋਸੀਏਸ਼ਨ 2011 ਤੋਂ ਕੰਮ ਕਰਦੀ ਆ ਰਹੀ ਹੈ ਅਤੇ ਇਹਨਾਂ ਪਰਿਵਾਰਾਂ ਦੇ ਮਾਨ ਸਨਮਾਨ ਦਾ ਵਿਸ਼ੇਸ਼ ਧਿਆਨ ਰੱਖਦੀ ਹੈ। ਸ਼ਹੀਦ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਮਾਨ ਸਨਮਾਨ ਵੀ ਕਰਦੀ ਹੈ। ਪੰਜਾਬ ਦੇ ਦਾਨੀ ਸੱਜਣ ਵੀ ਕਿਸੇ ਗੱਲੋਂ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਪਿੱਛੇ ਨਹੀਂ ਹਟਦੇ ਤੇ ਹਰ ਤਰੀਕੇ ਨਾਲ ਆਪਣਾ ਯੋਗਦਾਨ ਪਾਉਂਦੇ ਹਨ। ਸੀਆਰਪੀਐਫ ਐਸੋਸੀਏਸ਼ਨ ਦੇ ਅਹੁਦੇਦਾਰਾਂ ਇਹਨਾਂ ਦਾਨੀ ਸੱਜਣਾਂ ਦਾ ਮਾਨ ਸਨਮਾਨ ਕਰਨ ਲਈ ਹਰ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਦੇ ਹਨ। ਜਿਨ੍ਹਾਂ ਦਾਨੀ ਸੱਜਣਾਂ ਨੇ ਇਸ ਵਾਰ ਯੋਗਦਾਨ ਪਾਇਆ ਹੈ ਉਹਨਾਂ ਸਾਰਿਆਂ ਦਾ ਮਾਨ ਸਨਮਾਨ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਰਾਹੀ ਲੋਕਾਂ ਤੱਕ ਵੀ ਪਹੁੰਚਾਇਆ ਜਾਵੇਗਾ।

ਜਿਵੇਂ ਕਿ ਰਾਮਾ ਮੰਡੀ ਜਿਲ੍ਹਾ ਜਲੰਧਰ ਦੇ ਦਾਨੀ ਸੱਜਣ ਅਮਨਦੀਪ ਸੰਦਲ ਨੇ ਇਹਨਾਂ ਸ਼ਹੀਦ ਪਰਿਵਾਰਾਂ ਨਾਲ ਆਪਣਾ ਪਿਆਰ ਵਧਾਇਆ ਹੈ ਅਤੇ ਨੰਨੇ ਮੁੰਨੇ ਛੋਟੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਸੀਆਰਪੀਐਫ ਐਕਸਮੈਨ ਐਸੋਸੀਏਸ਼ਨ ਅਮਨਦੀਪ ਸੰਦਲ ਦਾ ਸਤਿਕਾਰ ਕਰਦੀ ਹੈ। ਉਹਨਾਂ ਦੇ ਪਰਿਵਾਰ ਦੀ ਤੰਦਰੁਸਤੀ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸ ਵੀ ਕਰਦੀ ਹੈ। ਵਾਹਿਗੁਰੂ ਸੰਦਲ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਅਤੇ ਕਾਰੋਬਾਰ ਵਿੱਚ ਵਾਧਾ ਪਾਵੇ। ਸੀਆਰਪੀਐਫ ਐਸ਼ੋਸ਼ੀਏਸ਼ਨ ਸਦਾ ਇਹਨਾਂ ਦਾਨੀ ਸੱਜਣਾਂ ਦੀ ਸ਼ੁਕਰ ਗੁਜ਼ਾਰ ਰਹੇਗੀ।

ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਢੀ

ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ।

Leave a Comment

Your email address will not be published. Required fields are marked *

Scroll to Top