Click on the Edit Content button to edit/add the content.

ਪਿਛਲੀ ਕਾਂਗਰਸ ਦੀ ਸਰਕਾਰ ਦੇ ਪਾਸ ਹੋਇਆ ਸੀ ਗੁਰੂ ਨਾਨਕ ਪੂਰਾ ਰੇਲਵੇ ਕ੍ਰਾਸਿੰਗ ਓਵਰ ਬ੍ਰਿਜ: ਰਜਿੰਦਰ ਬੇਰੀ

ਜਲੰਧਰ – ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਗੁਰੂ ਨਾਨਕ ਪੂਰਾ ਰੇਲਵੇ ਕਰਾਸਿੰਗ ਤੇ ਓਵਰ ਬ੍ਰਿਜ ਬਣਾਉਣ ਦਾ ਉਦਘਾਟਨ ਕੀਤਾ ਗਿਆ ਹੈ, ਇਹ ਓਵਰ ਬ੍ਰਿਜ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ 2018-2019 ਦੇ ਬਜਟ ਵਿੱਚ ਪਾਸ ਕਰ ਦਿੱਤਾ ਗਿਆ ਸੀ, ਉਸ ਤੋ ਬਾਅਦ ਕੋਰੋਨਾ ਮਹਾਮਾਰੀ ਜਿਹੀ ਨਾਮਕ ਸਮੱਸਿਆ ਆ ਗਈ, ਉਸ ਤੋ ਬਾਅਦ 2022 ਵਿੱਚ ਪੰਜਾਬ ਵਿੱਚ ਸਰਕਾਰ ਬਦਲ ਗਈ , ਉਸ ਤੋ ਬਾਅਦ ਇਸ ਕੰਮ ਦੀ ਕਿਸੇ ਵਲੋ ਪੈਰਵਾਈ ਨਹੀ ਕੀਤੀ ਗਈ । ਪਰ ਹੁਣ ਵਿਧਾਨ ਸਭਾ ਚੋਣਾਂ ਨਜ਼ਦੀਕ ਦੇਖ ਕੇ ਕ੍ਰੈਡਿਟ ਲੈਣ ਲਈ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ । ਜਦਕਿ ਇਹ ਪਿਛਲੀ ਕਾਂਗਰਸ ਸਰਕਾਰ ਦੀ ਦੇਣ ਹੈ । ਰਜਿੰਦਰ ਬੇਰੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਦੌਰਾਨ ਉਨਾਂ ਵਲੋ ਉਸ ਸਮੇਂ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਜਲੰਧਰ ਸੈਂਟਰਲ ਹਲਕੇ ਦਾ ਸਭ ਜਿਆਦਾ ਭੀੜ ਵਾਲਾ ਜੇ ਰੇਲਵੇ ਕਰਾਸਿੰਗ ਹੈ ਤਾਂ ਉਹ ਗੁਰੂ ਨਾਨਕ ਪੂਰਾ ਰੇਲਵੇ ਕਰਾਸਿੰਗ ਹੈ ਇਸ ਓਵਰ ਬ੍ਰਿਜ ਦੇ ਬਣਨ  ਨਾਲ ਆਪਣੇ ਦੁਆਲੇ ਦੇ ਮੁਹੱਲਾ ਨਿਵਾਸੀਆਂ ਅਤੇ ਕਲੋਨੀ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ । ਇਸ ਤਰਾਂ ਇਸ ਤੋ ਪਹਿਲਾ ਲੱਧੇਵਾਲੀ ਰੇਲਵੇ ਕਰਾਸਿੰਗ ਉਪਰ ਓਵਰ ਬ੍ਰਿਜ ਵੀ ਪਿਛਲੀ ਸਰਕਾਰ ਦੇ ਹੀ ਦੇਣ ਹੈ । ਇਸ ਤੋ ਇਲਾਵਾ ਸੂਰਿਆ ਇਨਕਲੇਵ ਅੰਡਰ ਬ੍ਰਿਜ, ਪਰਾਗਪੁਰ ਅੰਡਰ ਬ੍ਰਿਜ, ਧੰਨੋਵਾਲੀ ਅੰਡਰ ਬ੍ਰਿਜ ਇੰਨਾਂ ਨੂੰ ਬਣਾਉਣ ਲਈ ਰਜਿੰਦਰ ਬੇਰੀ ਵਲੋ ਬਹੁਤ ਮਿਹਨਤ ਕੀਤੀ ਗਈ ਸੰਬੰਧਤ ਅਫ਼ਸਰਾਂ ਨਾਲ ਮੁਲਾਕਾਤਾਂ ਕੀਤੀਆ ਗਈਆਂ ਅਤੇ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ।

Table of Contents

Scroll to Top