ਜਲੰਧਰ, 20 ਜੁਲਾਈ (ਦਲਜੀਤ ਸਿੰਘ ਕਲਸੀ)- ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਜਲਗਾਉ ਮਹਾਰਾਸ਼ਟਰ ਵੱਲੋਂ ਸਵ. ਪਦਮਸ਼੍ਰੀ ਭਵਰ ਲਾਲ ਹੀਰਾ ਲਾਲ ਜੈਨ ਅਤੇ ਕਲਮ ਦੇ ਧਨੀ ਸੀਨੀਅਰ ਪੱਤਰਕਾਰ ਸਵ. ਸ. ਝਰਮਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਧਰਤੀ ਬਚਾਓ, ਪਾਣੀ ਬਚਾਓ ਵਿਸ਼ੇ ਸਬੰਧੀ ਵਿਸ਼ੇਸ਼ ਸੈਮੀਨਾਰ ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਜਿਲ੍ਹਾ ਜਲੰਧਰ ਦੇ ਪੰਚਾਇਤ ਘਰ ਵਿਖੇ ਬਾਬੂ ਅਜਿਤ ਜੈਨ (ਐਮ.ਡੀ) ਜੈਨ ਇਰੀਗਰੇਸ਼ਨ ਜਲਗਾਉ ਮਹਾਰਾਸ਼ਟਰ ਅਤੇ ਗੁਰੂ ਅੰਗਦ ਦੇਵ ਵਾਤਾਵਰਨ ਸੁਸਾਇਟੀ ਪਿੰਡ ਝੋਕ ਹਰੀਹਰ ਜਿਲਾ ਫਿਰੋਜ਼ਪੁਰ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਹਰੀਪੁਰ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸੈਮੀਨਾਰ ਮੋਕੇ ਬਾਗਬਾਨੀ ਵਿਭਾਗ ਜਲੰਧਰ ਦੇ ਉਪ-ਡਾਇਰੈਕਟਰ ਨਰਿੰਦਰ ਪਾਲ ਕਲਸੀ, ਬਾਗਬਾਨੀ ਵਿਭਾਗ ਜੋਬਨਪ੍ਰੀਤ ਸਿੰਘ, ਪਾਣੀ ਅਤੇ ਭੂਮੀ ਸੰਭਾਲ ਵਿਭਾਗ ਤੋ ਇੰਜਨੀਅਰ ਰੁਪਿੰਦਰ ਕੁਮਾਰ, ਖੇਤੀਬਾੜੀ ਵਿਭਾਗ ਜਲੰਧਰ ਤੋ ਡਾਕਟਰ ਰਣਧੀਰ ਸਿੰਘ ਅਤੇ ਹੋਰ ਖੇਤੀ ਮਾਹਿਰਾ ਦੀਆ ਟੀਮਾ ਵੱਲੋ ਸੈਮੀਨਾਰ ਵਿੱਚ ਪਹੁੰਚੇ ਇਲਾਕਾ ਨਿਵਾਸੀਆ ਨੂੰ ਪਾਣੀ ਅਤੇ ਧਰਤੀ ਦੇ ਬਚਾਅ ਦੇ ਵਿਸ਼ੇ ਸਬੰਧੀ ਜਾਗਰੂਕ ਕੀਤਾ ਅਤੇ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ।

ਇਸ ਮੋਕੇ ਵਿਸ਼ੇਸ਼ ਤੌਰ ਪਹੁੰਚੇ ਸਰਵਣ ਸਿੰਘ ਸਟੇਟ ਹੈਡ ਪਟੈਟੋ ਸੀਡ ਪ੍ਰੋਡਕਸ਼ਨ ਜੈਨ ਇਰੀਗਰੇਸ਼ਨ ਸਿਸਟਮ ਲਿਮਟਿਡ ਕੰਪਨੀ ਵੱਲੋਂ ਡਰਿੱਪ ਸਿਸਟਮ ਸੱਚਾਈ ਟਿਸ਼ੂ ਪਾਈਪ ਫੈਕਟਰੀ ਜੂਸ ਫੈਕਟਰੀ ਨਰਸਰੀ ਪੌਦਿਆਂ ਦੀ ਅਤੇ ਬੀਜਾਂ ਬਾਰੇ ਜਾਣਕਾਰੀ ਦਿਤੀ। ਜਿਸ ਦਾ ਆਏ ਹੋਏ ਕਿਸਾਨਾਂ ਨੇ ਪੂਰਾ ਲਾਭ ਲਿਆ ਦੇਣਗੇ। ਅਖੀਰ ਨਿਰਮਲ ਸਿੰਘ ਚੇਅਰਮੈਨ ਗੁਰੂ ਅੰਗਦ ਦੇਵ ਵਾਤਾਵਰਨ ਸੁਸਾਇਟੀ ਪਿੰਡ ਝੋਕ ਹਰੀ ਹਰ ਜਿਲਾ ਫਿਰੋਜ਼ਪੁਰ ਨੇ ਦੱਸਿਆ ਕਿ ਸੁਸਾਇਟੀ ਵੱਲੋ ਜੈਨ ਇਰੀਗੇਸ਼ਨ ਦੇ ਸਹਿਯੋਗ ਨਾਲ ਪੂਰੇ ਪੰਜਾਬ ਦੇ ਹਰ ਪਿੰਡ ‘ਚ ਧਰਤੀ ਬਚਾਓ ਪਾਣੀ ਬਚਾਓ ਦੇ ਮਿਸ਼ਨ ਨੂੰ ਲੇ ਕੇ ਕੈਂਪ ਲਗਾਏ ਜਾਣਗੇ। ਪਿੰਡ ਦੇ ਸਰਪੰਚ ਡਾਕਟਰ ਨਿਰਮਲ ਕੌਲ ਵੱਲੋ ਜੈਨ ਇਰੀਗੇਸ਼ਨ ਜਲਗਾਉ ਅਤੇ ਆਏ ਹੋਏ ਪਤਵੰਤੇ ਸੱਜਣਾ ਦੇ ਸੈਮੀਨਾਰ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਅਤੇ ਸੈਮੀਨਾਰ ਪਹੁੰਚੇ ਜੈਨ ਇਰੀਗੇਸ਼ਨ ਸਿਸਟਮ ਲਿਮਟਿਡ ਜਲਗਾਉ ਦੀ ਟੀਮ ਅਤੇ ਖੇਤੀ ਮਾਹਿਰਾ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਿੰਦਰ ਸਿੰਘ ਆਦਮਪੁਰ ਵੱਲੋ ਨਿਭਾਈ ਗਈ। ਇਸ ਮੋਕੇ ਹੋਰਨਾ ਤੋ ਇਲਾਵਾ ਕਰਮਵੀਰ ਸਿੰਘ, ਜਗਜੀਤ ਸਿੰਘ ਜੱਗੀ ਬਲਾਕ ਸੰਮਤੀ ਮੈਂਬਰ, ਸੋਹਣ ਲਾਲ ਹਰੀਪੁਰ, ਸੁਰਿੰਦਰ ਸਿੰਘ ਪੰਚ, ਬਲਵੀਰ ਸਿੰਘ ਦਿਉਲ, ਨਰਿੰਦਰ ਪਾਲ ਪੰਚ, ਸਰਪੰਚ ਬਲਵਿੰਦਰ ਸਿੰਘ, ਰਣਜੀਤ ਸਿੰਘ, ਜੋਗਰਾਜ ਸਿੰਘ ਦਿਉਲ, ਹਰੀਸ਼ ਚੰਦਰ, ਰਣਵੀਰ ਸਿੰਘ ਦਿਉਲ ਪ੍ਰਧਾਨ ਨੋਜਵਾਨ ਸਭਾ ਹਰੀਪੁਰ, ਜਸਵੀਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਵਰਿੰਦਰ ਪਾਲ, ਰਾਜਾ ਤਲਵੰਡੀ, ਇਕਬਾਲ ਸਿੰਘ ਦਿਉਲ, ਡਾਕਟਰ ਸਦਾ ਰਾਮ, ਅਵਤਾਰ ਸਿੰਘ ਅਤੇ ਹੋਰ ਹਾਜ਼ਰ ਸਨ।
