Click on the Edit Content button to edit/add the content.

ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਜਲੰਧਰ ਵੱਲੋਂ ਕੈਂਡਲ ਮਾਰਚ, ਨੀਟ ਮਾਮਲੇ ‘ਤੇ ਇਨਸਾਫ਼ ਦੀ ਮੰਗ

ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਜਲੰਧਰ ਵੱਲੋਂ ਦਿੱਲੀ ਵਿਖੇ ਜੋ ਨੀਟ ਪੇਪਰ ਲੀਕ ਵਿਚ ਜਿਨਾਂ ਵਿਦਿਆਰਥੀਆਂ ਨੇ ਆਪਣੀ ਜਾਨ ਗਵਾਈ ਹੈ, ਉਨਾਂ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਸੁੱਤੀ ਪਈ ਕੇਂਦਰ ਦੀ ਸਰਕਾਰ ਨੂੰ ਜਗਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ । ਦਿੱਲੀ ਵਿਖੇ ਜਿਸ ਤਰ੍ਹਾਂ ਨਾਲ ਵਿਦਿਆਰਥੀਆਂ ਨੂੰ ਜੋ ਕਿ ਸਾਡੇ ਦੇਸ਼ ਦਾ ਭਵਿਖ ਹਨ , ਪੁਲਿਸ ਵਲੋ ਜਿਸ ਤਰ੍ਹਾਂ ਨਾਲ ਲਾਠੀਆਂ ਨਾਲ ਕੁੱਟਿਆ ਗਿਆ, ਧੱਕਾ ਮੁੱਕੀ ਕੀਤੀ ਗਈ, ਕਾਂਗਰਸ ਪਾਰਟੀ ਕੇਂਦਰ ਸਰਕਾਰ ਵਲੋ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਨੌਜਵਾਨਾਂ ਨਾਲ ਖੜੀ ਹੈ । ਨੀਟ ਦਾ ਜੋ ਪੇਪਰ ਲੀਕ ਹੋਇਆ ਹੈ , ਉਸ ਨਾਲ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ ਅਤੇ ਕਈ ਨੌਜਵਾਨਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪਈ । ਜਦ ਹੁਣ ਵਿਦਿਆਰਥੀ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਕੇ ਆਪਣੇ ਹੱਕ ਦੀ ਗੱਲ ਕਰ ਰਹੇ ਹਨ ਤਾਂ ਉਨਾਂ ਉਪਰ ਲਾਠੀਚਾਰਜ ਕੀਤਾ ਜਾ ਰਿਹਾ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਇਨਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦਾ ਭਵਿਖ ਦਸਦੇ ਹਨ ਪਰ ਅਸਲੀਅਤ ਵਿੱਚ ਦੇਸ਼ ਦੇ ਭਵਿਖ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ । ਇਨਾਂ ਵਿਦਿਆਰਥੀਆਂ ਦੇ ਹਕ ਵਿੱਚ ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ , ਪ੍ਰਿਅੰਕਾਂ ਗਾਂਧੀ, ਸੀਨੀਅਰ ਕਾਂਗਰਸੀ ਲੀਡਰਾਂ ਨੇ ਦਿੱਲੀ ਵਿਚ ਵਿਦਿਆਰਥੀਆਂ ਦੇ ਹੱਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਉਨਾਂ ਕਾਂਗਰਸੀ ਲੀਡਰਾਂ ਨਾਲ ਵੀ ਜੰਮ ਕੇ ਧੱਕੇਸ਼ਾਹੀ ਕੀਤੀ ਅਤੇ ਜੋ ਲੋਕ ਇਨਾਂ ਵਿਦਿਆਰਥੀਆਂ ਦੇ ਹੱਕ ਵਿਚ ਆਵਾਜ ਬੁਲੰਦ ਕਰ ਰਹੇ ਹਨ ਉਨਾਂ ਨਾਲ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ । 

ਅੱਜ ਪੂਰੇ ਦੇਸ਼ ਦਾ ਨੌਜਵਾਨ ਇਸ ਮੌਜੂਦਾਂ ਸਰਕਾਰ ਦੇ ਖਿਲਾਫ ਸੜਕਾਂ ਉਪਰ ਆ ਚੁੱਕਿਆ ਹੈ । ਦੇਸ਼ ਦੇ ਨੌਜਵਾਨਾਂ ਜਿਨ੍ਹਾਂ ਨੇ ਦਿੱਲੀ ਵਿੱਚ ਇਹ ਸੰਘਰਸ਼ ਕੀਤਾ ਅਤੇ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ । ਇਹ ਦੇਸ਼ ਦੀ ਨੌਜਵਾਨੀ ਦੀ ਬਹੁਤ ਵੱਡੀ ਜਿੱਤ ਹੈ । ਇਸ ਮੌਕੇ ਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ , ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਪ੍ਰਗਟ ਸਿੰਘ ਸਾਬਕਾ ਮੰਤਰੀ ਅਤੇ ਵਿਧਾਇਕ , ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ , ਡਾ ਨਵਜੋਤ ਦਾਹੀਆ ਹਲਕਾ ਇੰਚਾਰਜ ਨਕੋਦਰ, ਰਾਜਿੰਦਰ ਸਿੰਘ ਸਾਬਕਾ ਐਸ ਐਸ ਪੀ ਅਤੇ ਹਲਕਾ ਇੰਚਾਰਜ ਕਰਤਾਰਪੁਰ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ ਕਰਤਾਰਪੁਰ, ਜੋਰਾਵਰ ਸਿੰਘ ਸੰਘੇੜਾ, ਪ੍ਰੇਮ ਨਾਥ ਦਕੋਹਾ, ਦੀਪਕ ਸ਼ਰਮਾ ਮੋਨਾ ਬਲਾਕ ਪ੍ਰਧਾਨ, ਅਨੁਰਾਧਾ ਬੰਗਾ ਪ੍ਰਧਾਨ ਮਹਿਲਾ ਕਾਂਗਰਸ, ਅੰਗਦ ਦੱਤਾ ਪ੍ਰਧਾਨ ਯੂਥ ਕਾਂਗਰਸ, ਨਰੇਸ਼ ਵਰਮਾ, ਜਗਦੀਸ਼ ਕੁਮਾਰ ਦਕੋਹਾ, ਡਾ ਜਸਲੀਨ ਸੇਠੀ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਪਵਨ ਕੁਮਾਰ, ਰਵਿੰਦਰ ਲਾਡੀ, ਵਿਕਾਸ ਤਲਵਾੜ, ਨੀਰਜ ਜੱਸਲ , ਸੁਖਵਿੰਦਰ ਸੁੱਚੀ ਪਿੰਡ, ਮਨਦੀਪ ਜੱਸਲ, ਮੰਗਾ ਸਿੰਘ ਮੁਧੜ , ਵਿਜੇ ਕੁਮਾਰ ਦਕੋਹਾ, ਜਗਜੀਤ ਜੀਤਾ, ਸੁਰਿੰਦਰ ਪੱਪਾ, ਪ੍ਰਭਦਿਆਲ ਭਗਤ, ਨਿਸ਼ਾਂਤ ਘਈ, ਰਵੀ ਸੈਣੀ , ਅਵਤਾਰ ਵਿਰਦੀ, ਮੁਨੀਸ਼ ਪਾਹਵਾ , ਬ੍ਰਹਮ ਦੇਵ ਸਹੋਤਾ , ਵਿਪਨ ਕੁਮਾਰ , ਜਾਬਰ ਖ਼ਾਨ, ਸੁਧੀਰ ਘੁੱਗੀ, ਮਨਜੀਤ ਸਿੰਘ ਸਿਮਰਨ , ਪਰਮਜੀਤ ਸਿੰਘ ਬੱਲ, ਵਿੱਕੀ ਆਬਾਦਪੁਰਾ , ਸਮੀਰ ਚਿਸ਼ਤੀ, ਮੁਖਤਿਆਰ ਅਹਿਮਦ, ਦੀਨਾ ਨਾਥ ਪ੍ਰਧਾਨ , ਪੱਲਵੀ , ਵਿਦਿਆ ਸਾਗਰ, ਮੀਨੂ ਬੱਗਾ, ਸੁਨੀਤਾ, ਸ਼ਬਨਮ, ਆਨੰਦ ਬਿੱਟੂ, ਮਨੋਜ ਧਨਵਾਲ , ਪ੍ਰੇਮ ਸੈਣੀ , ਸੁਰਿੰਦਰ ਕਲਿਆਣ, ਆਲਮ ਅਲੀ ਸ਼ੇਖ, ਮੁਨਾ ਯਾਦਵ , ਗੁਲਸ਼ਨ ਮਿੱਡਾ, ਸਤੀਸ਼ ਧੀਰ , ਸੰਜੀਵ ਦੁਆ, ਹਰਲਗਨ ਸਿੰਘ , ਗੁਲਸ਼ਨ ਸੋਢੀ, ਬਲਜੀਤ ਸਿੰਘ ਧੀਮਾਨ , ਬੰਟੀ ਅਰੋੜਾ ਮੌਜੂਦ ਸਨ।

Table of Contents

Scroll to Top