ਜਲੰਧਰ – ਜੋ ਸ਼੍ਰੀ ਦੇਵੀ ਤਲਾਬ ਮੰਦਿਰ ਤੋ ਇਕ ਰਾਜਨੀਤੀਕ ਪਾਰਟੀ ਨੇ ਯਾਤਰਾ ਸ਼ੁਰੂ ਕਰਨੀ ਸੀ, ਉਸ ਦੌਰਾਨ ਜੋ ਸ਼੍ਰੀ ਦੇਵੀ ਤਲਾਬ ਮੰਦਿਰ ਦੀ ਪਾਰਕਿੰਗ ਵਿੱਚ ਦੋ ਧਿਰਾਂ ਵਿੱਚ ਇਟਾਂ ਪੱਥਰ ਚਲੇ, ਤਲਵਾਰਾਂ ਚਲੀਆਂ ਹਨ, ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ । ਇਸ ਤਰ੍ਹਾਂ ਨਾਲ ਇਕ ਤੀਰਥ ਸਥਾਨ ਜਿੱਥੇ ਕਿ ਹਜ਼ਾਰਾਂ ਸ਼ਰਧਾਲੂ ਆਪਣੀ ਸ਼ਰਧਾ ਲੈ ਕੇ ਨਮਸਕਾਰ ਕਰਨ ਆਉਂਦੇ ਹਨ, ਇਕ ਸਤਾਧਾਰੀ ਪਾਰਟੀ ਦੇ ਪ੍ਰੋਗਰਾਮ ਵਿਚ ਇਹੋ ਜਿਹੀ ਘਟਨਾ ਹੋਣਾ ਬਹੁਤ ਹੀ ਮੰਦਭਾਗਾ ਹੈ, ਇਸ ਤੋ ਸਾਫ਼ ਪਤਾ ਚੱਲਦਾ ਹੈ ਕਿ ਜਲੰਧਰ ਵਿਚ ਲਾਅ ਐਂਡ ਆਰਡਰ ਦਾ ਕਿ ਹਾਲ ਹੈ, ਇਹ ਘਟਨਾ ਸਾਫ਼ ਦਰਸਾਉਂਦੀ ਹੈ । ਇਕ ਘਟਨਾ ਨਾਲ ਸ਼ਹਿਰ ਵਾਸੀਆਂ ਖਾਸਕਰ ਸ਼੍ਰੀ ਦੇਵੀ ਤਲਾਬ ਮੰਦਿਰ ਵਿਚ ਨਤਮਸਤਕ ਹੋਣ ਆਉਣ ਵਾਲੀ ਸੰਗਤ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ ।