Click on the Edit Content button to edit/add the content.

ਆਪਣੇ ਹੱਕ ਮੰਗਣੇ ਮੁਲਾਜ਼ਮਾਂ ਨੂੰ ਪੈ ਰਹੇ ਭਾਰੀ, ਮੁਲਾਜਮਾਂ ਦੇ ਕੀਤੇ ਲਾਠੀਚਾਰਜ ਦੀ ਰਜਿੰਦਰ ਬੇਰੀ ਨੇ ਨਿੰਦਾ

ਅੱਜ ਚੰਡੀਗੜ੍ਹ ਵਿਖੇ ਜੋ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਡੀ ਏ ਦੀ ਬਕਾਇਆ ਕਿਸ਼ਤ ਜਾਰੀ ਕਰਵਾਉਣ ਲਈ ਪੰਜਾਬ ਦੀ ਮੌਜੂਦਾ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਉਨਾਂ ਦੀਆ ਮੰਗਣ ਸੁਣਨ ਦੀ ਬਜਾਏ ਜਿਸ ਤਰਾਂ ਨਾਲ ਲਾਠੀਚਾਰਜ ਕੀਤਾ ਗਿਆ ਇਹ ਬਹੁਤ ਹੀ ਮੰਦਭਾਗਾ ਹੈ । ਜਿਸ ਤਰ੍ਹਾਂ ਨਾਲ ਇਨ੍ਹਾਂ ਮੁਲਾਜਮਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵਿਧਾਨ ਸਭਾ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਇਨ੍ਹਾਂ ਮੁਲਾਜਮਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕਰਨੀਆ ਚਾਹੀਦੀਆਂ ਹਨ । ਮਾਣਯੋਗ ਹਾਈਕੋਰਟ ਵਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸਰਕਾਰੀ ਮੁਲਾਜ਼ਮਾਂ ਦੀ ਡੀ ਏ ਦੀ ਕਿਸ਼ਤ ਸਰਕਾਰ ਜਲਦ ਤੋ ਜਲਦ ਜਾਰੀ ਕਰੇ ਪਰ ਫਿਰ ਵੀ ਸਰਕਾਰ ਨੂੰ ਮੁਲਾਜਮਾਂ ਦੀ ਕੋਈ ਪ੍ਰਵਾਹ ਨਹੀ ਹੈ । ਅੱਜ ਜਦ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਧਰਨਾ ਪ੍ਰਦਰਸ਼ਨ ਕੀਤਾ ਤਾਂ ਉਨ੍ਹਾਂ ਉਪਰ ਲਾਠੀਚਾਰਜ ਕੀਤਾ ਗਿਆ ਜੋ ਕਿ ਬਹੁਤ ਹੀ ਮੰਗਭਾਗਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸਨ ਕਿ ਪੰਜਾਬ ਵਿੱਚ ਇਹ ਪਹਿਲੀ ਸਰਕਾਰ ਹੋਵੇਗੀ ਕਿਸੇ ਵਰਗ ਨੂੰ ਧਰਨਾ ਨਹੀ ਲਗਾਉਣਾ ਪਵੇਗਾ ਪਰ ਅੱਜ ਸਰਕਾਰ ਵਿੱਚ ਕਿਸੇ ਵੀ ਵਰਗ ਦੀ ਕੋਈ ਸੁਣਵਾਈ ਨਹੀ , ਹੱਕ ਦੇਣ ਦੀ ਬਜਾਏ ਲਾਠੀਆ ਮਿਲ ਰਹੀਆਂ ਹਨ ।

Table of Contents

Scroll to Top