ਅੱਜ 21 ਅਗਸਤ ਸ਼੍ਰੋਮਣੀ ਅਕਾਲੀ ਦਲ ਹਲਕਾ ਉਤਰੀ ਵਿਧਾਨ ਸਭਾ ਦੇ ਇੰਚਾਰਜ ਹਰਿੰਦਰ ਸਿੰਘ ਢੀਡਸਾ ਵੱਲੋਂ ਇੱਕ ਸਨਮਾਨ ਸਮਾਰੋਹ ਰਣਜੀਤ ਸਿੰਘ ਰਾਣਾ ਦੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਰੱਖਿਆ ਗਿਆ ਜਿਸ ਵਿੱਚ ਹਲਕਾ ਉਤਰੀ ਵਿਧਾਨ ਸਭਾ ਦੇ ਸਾਰੇ ਹੀ ਸੀਨੀਅਰ ਲੀਡਰਸ਼ਿਪ ਸਾਹਿਬਾਨ ਸਰਕਲ ਪ੍ਰਧਾਨ ਵਾਰਡ ਪ੍ਰਧਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਜ਼ਿਲ੍ਹੇ ਵੱਲੋਂ ਰਣਜੀਤ ਸਿੰਘ ਰਾਣਾ ਦੀਆਂ ਕਾਫੀ ਲੰਮੇ ਸਮੇਂ ਤੋਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਅੰਦਰ ਮਾਨ ਸਨਮਾਨ ਨੂੰ ਮੁੱਖ ਰੱਖ ਕੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ ਢੀਡਸਾ ਹਲਕਾ ਵਿਧਾਨ ਸਭਾ ਉੱਤਰੀ ਜਲੰਧਰ ਨੇ ਕਿਹਾ ਕਿ ਪਾਰਟੀ ਪ੍ਰਤੀ ਰਣਜੀਤ ਰਾਣਾ ਪੂਰੀ ਵਫਾਦਾਰੀ ਤੇ ਤਨਦੇਹੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ ਅੰਦਰ ਸੇਵਾਵਾਂ ਨਿਭਾਉਂਦੇ ਆ ਰਹੇ ਸਨ। ਜਿਹਨਾਂ ਦੀ ਕਾਬਲੀਅਤ ਵਰਕਰਾਂ ਵਿੱਚ ਵਿਲੱਖਣ ਪਹਿਚਾਣ ਦੇ ਨਾਲ ਨਾਲ ਪੂਰੇ ਦੁਆਬੇ ਵਿੱਚ ਵੱਡੀ ਪਕੜ ਹੈ। ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖ ਕੇ ਅੱਜ ਉਹਨਾਂ ਦਾ ਸਨਮਾਨ ਕਰਕੇ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਮੈਂ ਹਰਿੰਦਰ ਸਿੰਘ ਭੀਡਸਾ ਦੀ ਸਮੁੱਚੀ ਟੀਮ ਅਤੇ ਅਕਾਲੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨਾਂ ਵੱਲੋਂ ਅੱਜ ਇੱਕ ਸਨਮਾਨ ਸਮਾਰੋਹ ਰਾਹੀਂ ਮੈਨੂੰ ਪਾਰਟੀ ਵੱਲੋਂ ਦਿੱਤੇ ਮਾਨ ਸਨਮਾਨ ਲਈ ਮਾਨ ਸਨਮਾਨ ਦਿੱਤਾ ਹੈ। ਇਸ ਲਈ ਇਹ ਸਾਰੇ ਹੀ ਮੇਰੇ ਸਾਥੀ ਵਰਕਰ ਵਧਾਈ ਦੇ ਹੱਕਦਾਰ ਹਨ। ਇਹਨਾਂ ਦੇ ਬਦੌਲਤ ਹੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਬੁਲੰਦੀਆਂ ਤੱਕ ਲਿਜਾਣ ਲਈ ਹਮੇਸ਼ਾ ਯਤਨਸ਼ੀਲ ਰਿਹਾ ਹਾਂ। ਉਹਨਾਂ ਸਮੁੱਚੀ ਹਾਈ ਕਮਾਂਡ ਦਾ ਇਹ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਸਰਕਲ ਪ੍ਰਧਾਨਾਂ ਵਿੱਚ ਸਤਿੰਦਰ ਸਿੰਘ ਪੀਤਾ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਕਰਤਾਰ ਸਿੰਘ ਬਿੱਲਾ, ਜਗਦੀਪ ਸਿੰਘ ਬਿਰਦੀ, ਸਤਪਾਲ ਸਿੰਘ ਲੀਲਾ, ਮਹਿਲ ਮੇਜਰ ਸਿੰਘ ਕਾਹਲੋ, ਪਰਮਿੰਦਰ ਸਿੰਘ ਭਾਟੀਆ ਅਤੇ ਹਲਕਾ ਉਤਰੀ ਵਿਧਾਨ ਸਭਾ ਦੇ ਪ੍ਰਧਾਨ ਬੀਸੀ ਵਿੰਗ ਤਰਲੋਚਨ ਸਿੰਘ, ਐਸਸੀ ਵਿੰਗ ਬਾਲ ਕ੍ਰਿਸ਼ਨ ਬਾਲਾ ਇਸਤਰੀ, ਅਕਾਲੀ ਦਲ ਦੇ ਪ੍ਰਧਾਨ ਬੀਬੀ ਸਤਨਾਮ ਕੌਰ, ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਸੇਵਕ ਸਿੰਘ ਗਿੱਲ, ਕਰਤਾਰ ਸਿੰਘ ਬਿੱਲਾ, ਦਿਲਜੀਤ ਸਿੰਘ ਲੰਮਾ ਪਿੰਡ, ਰਣਜੀਤ ਸਿੰਘ ਉਬਰਾਏ, ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਜਤਿੰਦਰ ਸਿੰਘ ਰਿੰਕਾ, ਸੁਰਿੰਦਰ ਸਿੰਘ, ਰਾਜ ਗੁਣ ਤਾਜ ਸਿੰਘ ਢੀਂਡਸਾ, ਰਾਜ ਕੁਮਾਰ ਜਸਵਾਲ, ਦਿਲਬਾਗ ਸਿੰਘ, ਪਲਵਿੰਦਰ ਸਿੰਘ ਬਬਲੂ ਤੇ ਹੋਰ ਬਹੁਤ ਸਾਰੇ ਆਗੂਆਂ ਨੇ ਸਮਾਰੋਹ ਸਮੂਲੀਅਤ ਕੀਤੀ।