Click on the Edit Content button to edit/add the content.

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, ਸੁਹੈਲ ਕਾਮਿਲ ਮੀਰ ਬਣੇ ਬਠਿੰਡਾ ਦੇ SSP; ਕੈਬਨਿਟ ਮੰਤਰੀ ਦੀ ਪਤਨੀ ਵੀ ਟਰਾਂਸਫਰ

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਮੰਗਲਵਾਰ ਨੂੰ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ। ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਹੋਮ-1 ਸ਼ਾਖਾ ਵੱਲੋਂ ਪੰਜਾਬ ਦੇ ਰਾਜਪਾਲ ਦੇ ਹੁਕਮਾਂ ਤਹਿਤ 8 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਸਾਰੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਜਾਰੀ ਹੁਕਮਾਂ ਮੁਤਾਬਕ AIG Personal-1, CPO ਪੰਜਾਬ ਸੁਹੇਲ ਕਾਸਿਮ ਮੀਰ (RR: 2017) ਨੂੰ SSP ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਉਹ ਜੋਤੀ ਯਾਦਵ ਦੀ ਥਾਂ ਲੈਣਗੇ। ਸੁਹੇਲ ਕਾਸਿਮ ਮੀਰ ਜੰਮੂ-ਕਸ਼ਮੀਰ ਦੇ ਬਿਜਬੇਹਰਾ ਨਾਲ ਸਬੰਧਤ ਹਨ।

ਦੂਜੇ ਪਾਸੇ, ਬਠਿੰਡਾ ਦੀ SSP ਜੋਤੀ ਯਾਦਵ (RR: 2019) ਨੂੰ ਕਮਾਂਡੈਂਟ 82ਵੀਂ ਬਟਾਲੀਅਨ, PAP, ਚੰਡੀਗੜ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਬਲਵਿੰਦਰ ਸਿੰਘ, PPS ਦੀ ਥਾਂ ਕਾਰਜਭਾਰ ਸੰਭਾਲਣਗੇ।

ਇਸੇ ਤਰ੍ਹਾਂ SSP ਮਾਨਸਾ ਭਾਗੀਰਥ ਸਿੰਘ ਮੀਨਾ (RR: 2013) ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਪੁਲਿਸ ਹੈੱਡਕੁਆਰਟਰ ਵਿਖੇ AIG Personal-1, CPO ਪੰਜਾਬ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ SP ਹੈੱਡਕੁਆਰਟਰ, ਪਟਿਆਲਾ ਵੈਭਵ ਚੌਧਰੀ (RR: 2020) ਨੂੰ SSP ਮਾਨਸਾ ਬਣਾਇਆ ਗਿਆ ਹੈ।

ਪਟਿਆਲਾ ਅਤੇ ਮੋਹਾਲੀ ਦੇ SSP ਅਹੁਦਿਆਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। SSP ਪਟਿਆਲਾ ਵਰੁਣ ਸ਼ਰਮਾ (RR: 2014) ਨੂੰ SSP SAS ਨਗਰ (ਮੋਹਾਲੀ) ਅਤੇ SSP SAS ਨਗਰ ਹਰਮਨਦੀਪ ਸਿੰਘ ਹੰਸ (RR: 2015) ਨੂੰ SSP ਪਟਿਆਲਾ ਨਿਯੁਕਤ ਕੀਤਾ ਗਿਆ ਹੈ।

ਇਸ ਫੇਰਬਦਲ ਤਹਿਤ ਸੀਨੀਅਰ IPS ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ (SPS: 2004) ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਪੋਸਟਿੰਗ ਦੀ ਉਡੀਕ ਕਰ ਰਹੇ ਗੁਰਪ੍ਰੀਤ ਸਿੰਘ ਭੁੱਲਰ ਨੂੰ IGP ਬਾਰਡਰ ਰੇਂਜ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਉਹ ਹਰਮਨਬੀਰ ਸਿੰਘ ਦੀ ਥਾਂ ਅਹੁਦਾ ਸੰਭਾਲਣਗੇ।

ਉੱਥੇ ਹੀ DIG ਬਾਰਡਰ ਰੇਂਜ ਅੰਮ੍ਰਿਤਸਰ ਅਤੇ ਕਮਿਸ਼ਨਰ ਆਫ਼ ਪੁਲਿਸ ਅੰਮ੍ਰਿਤਸਰ ਦਾ ਵਾਧੂ ਚਾਰਜ ਸੰਭਾਲ ਰਹੇ ਹਰਮਨਬੀਰ ਸਿੰਘ (SPS: 2010) ਨੂੰ ਹੁਣ ਪੂਰਨ ਰੂਪ ਵਿੱਚ ਕਮਿਸ਼ਨਰ ਆਫ਼ ਪੁਲਿਸ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।

ਪੁਲਿਸ ਵਿਭਾਗ ਮੁਤਾਬਕ ਇਹ ਤਬਾਦਲੇ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਨਵੀਆਂ ਨਿਯੁਕਤੀਆਂ ਨਾਲ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਗੈਂਗਸਟਰ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦਰਮਿਆਨ ਇਨ੍ਹਾਂ ਤਬਾਦਲਿਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

Table of Contents

Scroll to Top